IndiaTop News

ਜੰਮੂ-ਕਸ਼ਮੀਰ ਸਮੇਤ ਚਾਰ ਰਾਜਾਂ ਦੇ ਰਾਜਪਾਲ ਸੱਤਿਆਪਾਲ ਮਲਿਕ ਆਪਣੀ ਗ੍ਰਿਫ਼ਤਾਰੀ ਦੇਂਣ ਦਿੱਲੀ ਦੇ ਆਰਕੇਪੁਰਮ ਪੁਲਿਸ ਸਟੇਸ਼ਨ ਪਹੁੰਚੇ

ਸੀਬੀਆਈ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਤਲਬ ਕੀਤੇ ਜਾਣ ਦੇ ਇੱਕ ਦਿਨ ਬਾਅਦ ਜੰਮੂ-ਕਸ਼ਮੀਰ ਸਮੇਤ ਚਾਰ ਰਾਜਾਂ ਦੇ ਰਾਜਪਾਲ ਸੱਤਿਆਪਾਲ ਮਲਿਕ ਆਪਣੀ ਗ੍ਰਿਫ਼ਤਾਰੀ ਦੇਂਣ ਦਿੱਲੀ ਦੇ ਆਰਕੇਪੁਰਮ ਪੁਲਿਸ ਸਟੇਸ਼ਨ ਪਹੁੰਚੇ।

ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਕਈ ਖਾਪ ਆਗੂਆਂ ਸਮੇਤ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਕਈ ਖਾਪ ਆਗੂ ਸਤਿਆਪਾਲ ਮਲਿਕ ਨੂੰ ਸਮਰਥਨ ਦੇਣ ਲਈ ਦਿੱਲੀ ਵਿਖੇ ਇਕ ਬੈਠਕ ਵਿਚ ਆਏ ਸਨ। ਜਿਥੇ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਹਿਰਾਸਤ ਵਿਚ ਲਏ ਗਏ ਆਗੂਆਂ ਵਿਚ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਸਮੇਤ ਧਨਖੜ ਖਾਪ, ਮਲਿਕ ਖਾਪ, ਦਹੀਆ ਖਾਪ, ਡਾਗਰ ਖਾਪ ਅਤੇ ਹੋਰ ਬਹੁਤ ਸਾਰੇ ਆਗੂ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਨੂੰ ਆਰ ਕੇ ਪੁਰਮ ਤੋਂ ਹਿਰਾਸਤ ਵਿਚ ਲਿਆ ਗਿਆ ਅਤੇ ਸਥਾਨਕ ਥਾਣੇ ਲਿਆਂਦਾ ਗਿਆ ਹੈ।

ਉਧਰ ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਹਿਰਾਸਤ ‘ਚ ਨਹੀਂ ਲਿਆ ਹੈ। ਪੁਲਿਸ ਡਿਪਟੀ ਕਮਿਸ਼ਨਰ ਮਨੋਜ ਸੀ ਨੇ ਕਿਹਾ,”ਅਸੀਂ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੂੰ ਹਿਰਾਸਤ ‘ਚ ਨਹੀਂ ਲਿਆ ਹੈ। ਉਹ ਆਪਣੇ ਸਮਰਥਕਾਂ ਨਾਲ ਆਰ.ਕੇ. ਪੁਰਮ ਥਾਣੇ ‘ਚ ਆਪਣੀ ਇੱਛਾ ਨਾਲ ਆਏ ਸਨ ਅਤੇ ਅਸੀਂ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਉਹ ਆਪਣੀ ਇੱਛਾ ਨਾਲ ਜਾ ਸਕਦੇ ਹਨ।”

ਇਕ ਹੋਰ ਅਧਿਕਾਰੀ ਨੇ ਦੱਸਿਆ,”ਆਰ.ਕੇ. ਪੁਰਮ ਦੇ ਐੱਮ.ਸੀ.ਡੀ. ਪਾਰਕ ‘ਚ ਇਕ ਬੈਠਕ ਹੋਣੀ ਸੀ ਅਤੇ ਮਲਿਕ ਨੇ ਇਸ ‘ਚ ਹਿੱਸਾ ਲੈਣਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਹ ਬੈਠਕ ਕਰਨ ਦੀ ਜਗ੍ਹਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਕੋਈ ਮਨਜ਼ੂਰੀ ਲਈ ਸੀ, ਜਿਸ ਤੋਂ ਬਾਅਦ ਮਲਿਕ ਅਤੇ ਉਨ੍ਹਾਂ ਦੇ ਸਮਰਥਕ ਉੱਥੋਂ ਚਲੇ ਗਏ ਅਤੇ ਬਾਅਦ ‘ਚ ਸਾਬਕਾ ਰਾਜਪਾਲ ਖ਼ੁਦ ਥਾਣੇ ਆਏ।”

ਇਸ ਤੋਂ ਇਲਾਵਾ ਦਿੱਲੀ ਪੁਲਿਸ ਨੇ ਟਵਿੱਟਰ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ, ”ਸੱਤਿਆਪਾਲ ਮਲਿਕ ਨੂੰ ਹਿਰਾਸਤ ‘ਚ ਲੈਣ ਸਬੰਧੀ ਕਈ ਸੋਸ਼ਲ ਮੀਡੀਆ ਹੈਂਡਲ ‘ਤੇ ਗ਼ਲਤ ਸੂਚਨਾ ਫੈਲਾਈ ਜਾ ਰਹੀ ਹੈ। ਉਹ ਖੁਦ ਆਰ.ਕੇ. ਪੁਰਮ ਥਾਣਾ ਆਪਣੇ ਸਮਰਥਕਾਂ ਨਾਲ ਪਹੁੰਚੇ। ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਉਹ ਆਪਣੀ ਮਰਜ਼ੀ ਨਾਲ ਜਾਣ ਲਈ ਆਜ਼ਾਦ ਹਨ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button