IndiaTop News

ਜੰਮੂ-ਕਸ਼ਮੀਰ ‘ਚ ਪੁਲਸ ਨੇ ਗ੍ਰਿਫਤਾਰ ਕੀਤਾ ਅਜਿਹੇ ਠੱਗ ਨੂੰ ਜੋ ਖੁਦ ਨੂੰ ਦੱਸਦਾ ਸੀ PMO ਅਫਸਰ, ਲੈ ਰੱਖੀਆਂ ਸੀ ਜ਼ੈੱਡ ਪਲੱਸ ਸਕਿਓਰਿਟੀ, ਬੁਲੇਟਪਰੂਫ SUV, VIP ਸਹੂਲਤਾਂ

ਜੰਮੂ-ਕਸ਼ਮੀਰ ‘ਚ ਪੁਲਸ ਨੇ ਇਕ ਅਜਿਹੇ ਠੱਗ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੁਦ ਨੂੰ PMO ਅਫਸਰ ਦੱਸਦਾ ਸੀ। ਗੁਜਰਾਤ ਵਿੱਚ ਰਹਿਣ ਵਾਲੇ ਇਸ ਵਿਅਕਤੀ ਦਾ ਨਾਮ ਕਿਰਨ ਭਾਈ ਪਟੇਲ ਹੈ। ਉਹ ਆਪਣੇ ਆਪ ਨੂੰ ਪੀਐਮਓ ਦਾ ਐਡੀਸ਼ਨਲ ਡਾਇਰੈਕਟਰ ਦੱਸਦਾ ਸੀ। ਇੰਨਾ ਹੀ ਨਹੀਂ ਇਸ ਠੱਗ ਨੇ ਜ਼ੈੱਡ ਪਲੱਸ ਸਕਿਓਰਿਟੀ, ਬੁਲੇਟਪਰੂਫ SUV ਦੀਆਂ ਸਹੂਲਤਾਂ ਵੀ ਲੈ ਰੱਖੀਆਂ ਸੀ। ਉਹ ਹਮੇਸ਼ਾ ਪੰਜ ਤਾਰਾ ਹੋਟਲਾਂ ‘ਚ ਰਹਿੰਦਾ ਸੀ।ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਜਾਂਚ ਕੀਤੀ ਤਾਂ ਉਹ ਫਰਜ਼ੀ ਅਫਸਰ ਨਿਕਲਿਆ। ਉਸ ਨੂੰ 10 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ, ਪਰ ਇਸ ਨੂੰ ਗੁਪਤ ਰੱਖਿਆ ਗਿਆ ਸੀ। ਜੇਕੇ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰੀ ਦਾ ਖੁਲਾਸਾ ਕੀਤਾ।ਠੱਗ ਨੇ ਆਪਣੇ ਟਵਿਟਰ ਬਾਇਓ ‘ਚ ਲਿਖਿਆ ਹੈ ਕਿ ਉਸ ਨੇ ਪੀਐੱਚਡੀ ਕੀਤੀ ਹੈ। ਹਾਲਾਂਕਿ ਪੁਲਿਸ ਉਸਦੀ ਡਿਗਰੀ ਦੀ ਵੀ ਜਾਂਚ ਕਰ ਰਹੀ ਹੈ। ਕਿਰਨ ਪਟੇਲ ਨੇ ਫਰਵਰੀ ‘ਚ ਪਹਿਲੀ ਵਾਰ ਜੰਮੂ-ਕਸ਼ਮੀਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਸਾਰੀਆਂ ਸਰਕਾਰੀ ਸਹੂਲਤਾਂ ਦਾ ਲਾਭ ਉਠਾਇਆ। ਠੱਗ ਨੇ ਆਪਣੇ ਟਵਿਟਰ ਹੈਂਡਲ ‘ਤੇ ਜੰਮੂ-ਕਸ਼ਮੀਰ ਦੌਰੇ ਦੀਆਂ ਕਈ ਵੀਡੀਓਜ਼ ਪੋਸਟ ਕੀਤੀਆਂ ਹਨ। ਉਸ ਦੇ ਨਾਲ ਸੀਆਰਪੀਐਫ ਦੇ ਜਵਾਨ ਵੀ ਨਜ਼ਰ ਆ ਰਹੇ ਹਨ।NDTV ਦੀਆਂ ਰਿਪੋਰਟਾਂ ਮੁਤਾਬਕ ਕਿਰਨ ਪਟੇਲ ਨੇ ਗੁਜਰਾਤ ਤੋਂ ਹੋਰ ਸੈਲਾਨੀਆਂ ਨੂੰ ਲਿਆਉਣ ਦੇ ਤਰੀਕਿਆਂ ‘ਤੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਸਨ। ਉਨ੍ਹਾਂ ਦੁੱਧਪੱਥਰੀ ਨੂੰ ਸੈਰ ਸਪਾਟਾ ਸਥਾਨ ਬਣਾਉਣ ਬਾਰੇ ਵੀ ਚਰਚਾ ਕੀਤੀ। ਸੂਤਰਾਂ ਮੁਤਾਬਕ ਜੇਕੇ ਪੁਲਿਸ ਨੂੰ ਖੁਫੀਆ ਏਜੰਸੀ ਵੱਲੋਂ ਠੱਗ ਬਾਰੇ ਸੁਚੇਤ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਉਸ ‘ਤੇ ਸਖ਼ਤ ਨਜ਼ਰ ਰੱਖੀ ਗਈ। ਜਦੋਂ ਉਹ ਮੁੜ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਗਿਆ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਰਨ ਭਾਈ ਪਟੇਲ ‘ਤੇ ਆਈਪੀਸੀ ਦੀ ਧਾਰਾ 419, 420, 467, 468, 471 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button