IndiaNews

ਜੰਮੂ-ਕਸ਼ਮੀਰ ‘ਚੋਂ ਧਾਰਾ 370 ਹਟਾਉਣ ਦੇ ਸਰਕਾਰ ਦੇ ਫੈਸਲੇ ਤੇ ਸਵਾਲ ਚੁੱਕਣਾ ਉਚਿਤ ਨਹੀਂ: ਸੁਪਰੀਮ ਕੋਰਟ

ਨਵੀਂ ਦਿੱਲੀ: ਸੁਪਰੀਮ ਕੋਰਟ ਦੀ 5 ਜੱਜਾਂ ਦੀ ਬੈਂਚ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। 5 ਜੱਜਾਂ ਦੀ ਇਸ ਬੈਂਚ ਨੇ ਕੇਂਦਰ ਦੇ ਫੈਸਲੇ ‘ਤੇ ਸਵਾਲ ਚੁੱਕਣਾ ਉਚਿਤ ਨਹੀਂ ਸੱਮਝਿਆ ਹੈ। CJI ਨੇ ਕਿਹਾ ਕਿ ਰਾਜ ਵੱਲੋਂ ਕੇਂਦਰ ਦੁਆਰਾ ਲਿਆ ਗਿਆ ਹਰ ਫੈਸਲਾ ਚੁਣੌਤੀ ਦੇ ਅਧੀਨ ਨਹੀਂ ਹੈ। ਇਸ ਨਾਲ ਅਰਾਜਕਤਾ ਤੇ ਅਨਿਸ਼ਚਿਤਤਾ ਪੈਦਾ ਹੋਵੇਗੀ ਅਤੇ ਸੂਬੇ ਦਾ ਪ੍ਰਸ਼ਾਸਨ ਠੱਪ ਹੋ ਜਾਵੇਗਾ।

ਫਿਰ ਤਿਆਰ ਹੋਏ Kisan, ਵੱਡਾ ਐਲਾਨ, Punjab ਦੇ ਕੇਂਦਰ ‘ਚ ਰੱਖੀ ਰੈਲੀ | Jagjit Dallewal | D5 Channel Punjabi

ਧਾਰਾ 370 ‘ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਆਰਟੀਕਲ 370 ਹਟਾਉਣ ਦਾ ਫੈਸਲਾ ਬਰਕਰਾਰ ਰਹੇਗਾ। ਉਨ੍ਹਾਂ ਕਿਹਾ ਕਿ ਧਾਰਾ 370 ਨੂੰ ਹਟਾਉਣਾ ਸੰਵਿਧਾਨਿਕ ਤੌਰ ‘ਤੇ ਸਹੀ ਹੈ। CJI ਨੇ ਕਿਹਾ ਕਿ ਕੇਂਦਰ ਵੱਲੋਂ ਲਏ ਗਏ ਹਰ ਫੈਸਲੇ ਨੂੰ ਕੋਰਟ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ। ਜੇਕਰ ਕੇਂਦਰ ਦੇ ਫੈਸਲੇ ਨਾਲ ਕਿਸੇ ਤਰ੍ਹਾਂ ਦੀ ਮੁਸ਼ਕਿਲ ਖੜ੍ਹੀ ਹੋ ਰਹੀ ਹੋਵੇ, ਤਾਂ ਇਸਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਦੀ ਇਹ ਦਲੀਲ ਖਾਰਿਜ ਕਰ ਦਿੱਤੀ ਕਿ ਰਾਸ਼ਟਰਪਤੀ ਸ਼ਾਸਨ ਦੌਰਾਨ ਕੇਂਦਰ ਅਜਿਹਾ ਕੋਈ ਫੈਸਲਾ ਨਹੀਂ ਲੈ ਸਕਦਾ, ਜਿਸ ਵਿੱਚ ਬਦਲਾਅ ਨਾ ਕੀਤਾ ਜਾ ਸਕੇ।

ਨਵੀਂ ਵੀਡੀਓ ਨੇ ਭਖਾਈ ਸਿਆਸਤ, ਮਿੰਟਾਂ ‘ਚ ਹੋਈ ਵਾਇਰਲ, ਸੁੰਨੀ ਥਾਂ ‘ਤੇ ਚੱਲਦਾ ਸੀ ਗਲਤ ਕੰਮ D5 Channel Punjabi

ਚੀਫ ਜਸਟਿਸ ਨੇ ਇਹ ਵੀ ਕਿਹਾ ਕਿ ਆਰਟੀਕਲ 356 ਦੇ ਬਾਅਦ ਕੇਂਦਰ ਸਿਰਫ ਸੰਸਦ ਵੱਲੋਂ ਕਾਨੂੰਨ ਹੀ ਬਣਾ ਸਕਦਾ ਹੈ, ਅਜਿਹਾ ਕਹਿਣਾ ਸਹੀ ਨਹੀਂ ਹੋਵੇਗਾ। CJI ਨੇ ਦੱਸਿਆ ਕਿ ਫੈਸਲੇ ਵਿੱਚ 3 ਜੱਜਾਂ ਦੀ ਜੱਜਮੈਂਟ ਹੈ। ਇੱਕ ਫੈਸਲਾ ਚੀਫ ਜਸਟਿਸ, ਜਸਟਿਸ ਗਵਈ ਤੇ ਜਸਟਿਸ ਸੂਰਿਆਕਾਂਤ ਦਾ ਹੈ। ਦੂਜਾ ਫੈਸਲਾ ਜਸਟਿਸ ਕੌਲ ਦਾ ਹੈ। ਜਸਟਿਸ ਖੰਨਾ ਦੋਹਾਂ ਫੈਸਲਿਆਂ ਨਾਲ ਸਹਿਮਤ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button