Breaking NewsD5 specialIndiaNewsTop News

ਜੰਮੂ – ਕਸ਼ਮੀਰ ਦੇ ਸਾਬਕਾ ਵਿਧਾਇਕ ਦਿੱਲੀ ‘ਚ ਮ੍ਰਿਤਕ ਪਾਏ ਗਏ

ਨਵੀਂ ਦਿੱਲੀ : ਜ਼ੰਮੂ – ਕਸ਼ਮੀਰ ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਤ੍ਰਿਲੋਚਨ ਸਿੰਘ ਵਜ਼ੀਰ ਰਾਸ਼ਟਰੀ ਰਾਜਧਾਨੀ ‘ਚ ਮੋਤੀ ਨਗਰ ਥਾਣੇ ਦੇ ਬਸਾਈ ਦਾਰਾਪੁਰ ਦੇ ਇੱਕ ਫਲੈਟ ‘ਚ ਮ੍ਰਿਤਕ ਪਾਏ ਗਏ। ਪੁਲਿਸ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਤੇ ਇਸ ਸੰਬੰਧ ’ਚ ਪੁਲਿਸ ਨੇ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ 67 ਸਾਲਾ ਵਜ਼ੀਰ ਦੀ ਲਾਸ਼ ਫਲੈਟ ਦੇ ਵਾਸ਼ਰੂਮ ’ਚ ਸੜੀ-ਗਲੀ ਹਾਲਤ ’ਚ ਮਿਲੀ ਹੈ। ਉਨ੍ਹਾਂ ਦੀ ਜਾਣ-ਪਛਾਣ ਵਾਲੇ ਹਰਪ੍ਰੀਤ ਸਿੰਘ ਨੇ ਇਹ ਫਲੈਟ ਕਿਰਾਏ ’ਤੇ ਲਿਆ ਸੀ। ਪੁਲਿਸ ਨੇ ਦੱਸਿਆ ਕਿ ਵਜ਼ੀਰ ਹਾਲ ਹੀ ’ਚ ਦਿੱਲੀ ਆਏ ਸਨ ਅਤੇ ਉਦੋਂ ਤੋਂ ਹਰਪ੍ਰੀਤ ਦੇ ਨਾਲ ਰਹਿ ਰਹੇ ਸਨ। ਹਰਪ੍ਰੀਤ ਦਾ ਪਤਾ ਲਗਾਉਣ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਫਰਾਰ ਹੈ।

ਕਿਸਾਨਾਂ ਨਾਲ ਸਿਆਸੀ ਧਿਰਾਂ ਦੀ ਮੀਟਿੰਗ, ਪਹੁੰਚੇ ਵੱਡੇ ਸਿਆਸੀ ਆਗੂ, ਅੰਦਰੋਂ ਆਈ ਵੱਡੀ ਖ਼ਬਰ D5 Channel Punjabi

ਪੁਲਿਸ ਨੇ ਦੱਸਿਆ ਕਿ ਸਰੀਰ ’ਤੇ ਸੱਟਾਂ ਦੀ ਅਸਲ ਵਜ੍ਹਾ ਦਾ ਪਤਾ ਸਿਰਫ਼ ਪੋਸਟਮਾਰਟਰਮ ਤੋਂ ਬਾਅਦ ਹੀ ਲੱਗ ਸਕੇਗਾ, ਜਿਸ ਦੇ ਲਈ ਡਾਕਟਰਾਂ ਦਾ ਇਕ ਬੋਰਡ ਗਠਿਤ ਕੀਤਾ ਗਿਆ ਹੈ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਆਪਣੇ ਸਹਿਕਰਮੀ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਮੇਰੇ ਸਹਿਕਰਮੀ, ਵਿਧਾਨ ਪ੍ਰੀਸ਼ਦ ਦੇ ਸਾਬਕਾ ਮੈਂਬਰ ਸਰਦਾਰ ਟੀ. ਐੱਸ. ਵਜ਼ੀਰ ਦੀ ਅਚਾਨਕ ਹੋਈ ਮੌਤ ਦੀ ਖਬਰ ਸੁਣ ਕੇ ਮੈਂ ਸਦਮੇ ’ਚ ਹਾਂ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’’ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕੀਤਾ, ‘‘ਅਧਿਆਪਕ ਵਰਗੇ ਪਰਮ ਮਿੱਤਰ ਤ੍ਰਿਲੋਚਨ ਸਿੰਘ ਵਜ਼ੀਰ ਦੀ ਦਿੱਲੀ ’ਚ ਹੱਤਿਆ ਨਾਲ ਬਹੁਤ ਸਦਮੇ ’ਚ ਹਾਂ। ਜ਼ਿਲ੍ਹਾ ਗੁਰਦੁਆਰਾ ਪ੍ਰਬੰਧ ਬੋਰਡ, ਜੰਮੂ ਕਸ਼ਮੀਰ ਦੇ ਪ੍ਰਧਾਨ ਦੇ ਰੂਪ ’ਚ ਉਨ੍ਹਾਂ ਨੇ ਸੇਵਾ ਦਿੱਤੀ ਹੈ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਨਾਲ ਹੈ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ।’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button