EntertainmentTop News

ਫਿਲਮ ‘Phone Bhoot’ ‘ਚ ਕੈਟਰੀਨਾ ਕੈਫ ਦੇ ਕਿਰਦਾਰ ਦਾ ਹੋਇਆ ਖੁਲਾਸਾ

ਮੁੰਬਈ : ਕੀ ਤੁਸੀਂ ਕਦੇ ਕੈਟਰੀਨਾ ਕੈਫ਼ ਵਰਗਾ ਸੁੰਦਰ ਤੇ ਮਨਮੋਹਕ ਭੂਤ ਦੇਖਿਆ ਹੈ? ਜੇਕਰ ਨਹੀਂ ਤਾਂ ਹੁਣੇ ਤਿਆਰ ਹੋ ਜਾਓ, ਕਿਉਂਕਿ ਐਕਸਲ ਐਂਟਰਟੇਨਮੈਂਟ ਦੀ ਹਾਰਰ-ਕਾਮੇਡੀ ‘ਫੋਨ ਭੂਤ’ ’ਚ ਅਦਾਕਾਰਾ ਭੂਤ ਦੇ ਰੂਪ ’ਚ ਨਜ਼ਰ ਆਵੇਗੀ। ਫ਼ਿਲਮ ’ਚ ਸਿਧਾਂਤ ਚਤੁਰਵੇਦੀ ਤੇ ਈਸ਼ਾਨ ਖੱਟਰ ਵੀ ਹਨ। ਕੈਟਰੀਨਾ, ਸਿਧਾਂਤ ਤੇ ਈਸ਼ਾਨ ਸਟਾਰਰ ਫ਼ਿਲਮ ਨੇ ਆਪਣੀ ਪਹਿਲੀ ਝਲਕ ਦੇ ਨਾਲ ਆਪਣੀ ਅਸਾਧਾਰਨ ਕਾਸਟਿੰਗ ਲਈ ਦਰਸ਼ਕਾਂ ’ਚ ਉਤਸ਼ਾਹ ਪੈਦਾ ਕੀਤਾ ਹੈ।

Dussehra ਵਾਲੇ ਦਿਨ ਫੁਕਿਆ CM Mann ਦਾ ਪੁਤਲਾ, 6 ਮਹੀਨਿਆਂ ਤੋਂ ਹੋ ਰਹੇ ਨੇ ਇੰਤਜ਼ਾਰ | D5 Channel Punjabi

ਇਸ ਦੇ ਨਾਲ ਹੀ ਇਸ ਦੇ ਐਲਾਨ ਨਾਲ ਫ਼ਿਲਮ ਦੇ ਸਟਾਈਲ ਨੂੰ ਲੈ ਕੇ ਵੀ ਕਿਆਸ ਲਗਾਏ ਜਾ ਰਹੇ ਸਨ। ਹਾਲਾਂਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ‘ਫੋਨ ਭੂਤ’ ਇਕ ਮਜ਼ੇਦਾਰ ਹਾਰਰ ਕਾਮੇਡੀ ਹੈ। ਗੁਰਮੀਤ ਸਿੰਘ ਵਲੋਂ ਨਿਰਦੇਸ਼ਿਤ ਤੇ ਰਵੀ ਸ਼ੰਕਰਨ ਤੇ ਜਸਵਿੰਦਰ ਸਿੰਘ ਬਾਠ ਵਲੋਂ ਲਿਖੀ ਗਈ, ਰਿਤੇਸ਼ ਸਿਧਵਾਨੀ ਤੇ ਫਰਹਾਨ ਅਖ਼ਤਰ ਦੀ ਐਕਸਲ ਐਂਟਰਟੇਨਮੈਂਟ ਵਲੋਂ ਨਿਰਮਿਤ ‘ਫੋਨ ਭੂਤ’ 4 ਨਵੰਬਰ, 2022 ਨੂੰ ਸਿਨੇਮਾਘਰਾਂ ’ਚ ਆਉਣ ਲਈ ਤਿਆਰ ਹੈ।

 

View this post on Instagram

 

A post shared by Katrina Kaif (@katrinakaif)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button