InternationalTop News
ਜੰਗ ਵਿਚਾਲੇ Iraq ਨੂੰ $45 ਬਿਲੀਅਨ ਦਾ ਘਾਟਾ! Trump ਦਾ $95 ਬਿਲੀਅਨ ਦਾ ਰੱਖਿਆ ਬਜਟ ਪਾਸ!”,

ਮੱਧ ਪੂਰਬ ਯਾਨੀ ਮਿਡਲ ਇਸਟ ‘ਚ ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਿਹਾ ਟਕਰਾਅ ਹੁਣ ਇੱਕ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ। ਜਿੱਥੇ ਇੱਕ ਪਾਸੇ ਅਮਰੀਕਾ ਨੇ ਈਰਾਨ ਵਿਰੁੱਧ ਲਗਾਤਾਰ 12ਵੀਂ ਰਾਤ ਵੀ ਜ਼ਬਰਦਸਤ ਹਵਾਈ ਹਮਲੇ ਕੀਤੇ ਹਨ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਸਦ ਵਿੱਚ 95 ਬਿਲੀਅਨ ਡਾਲਰ ਦਾ ਵਿਸ਼ੇਸ਼ ਰੱਖਿਆ ਬਜਟ ਪਾਸ ਕਰਵਾ ਕੇ ਆਪਣੀ ਫ਼ੌਜੀ ਤਿਆਰੀ ਮਜ਼ਬੂਤ ਕਰ ਲਈ ਹੈ। ਦੂਜੇ ਪਾਸੇ, ਇਸ ਜੰਗ ਦੀ ਸਭ ਤੋਂ ਵੱਡੀ ਮਾਰ ਇਰਾਕ ‘ਤੇ ਪਈ ਹੈ, ਜਿਸ ਨੂੰ 45 ਬਿਲੀਅਨ ਡਾਲਰ ਦਾ ਭਾਰੀ ਆਰਥਿਕ ਝਟਕਾ ਲੱਗਾ ਹੈ। ਈਰਾਨ ਅਤੇ ਅਮਰੀਕਾ ਦੇ ਇਸ ਟਕਰਾਅ ਕਾਰਨ ਗੁਆਂਢੀ ਦੇਸ਼ ਇਰਾਕ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਹਿੱਲ ਗਈ ਹੈ। ਇਰਾਕੀ ਪ੍ਰਧਾਨ ਮੰਤਰੀ ਦੇ ਵਿੱਤੀ ਸਲਾਹਕਾਰ ਮੁਦਰ ਸਾਲੇਹ ਅਨੁਸਾਰ, ਦੇਸ਼ ਨੂੰ ਲਗਭਗ 40 ਤੋਂ 45 ਬਿਲੀਅਨ ਡਾਲਰ ਦੇ ਮਾਲੀਏ ਦਾ ਨੁਕਸਾਨ ਹੋ ਚੁੱਕਾ ਹੈ। ਜੇਕਰ ਹੋਰਮੁਜ਼ ਜਲਡਮਰੂ ਦਾ ਸਮੁੰਦਰੀ ਰਸਤਾ ਬੰਦ ਰਹਿੰਦਾ ਹੈ, ਤਾਂ ਇਹ ਘਾਟਾ 50 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ। ਜੰਗ ਕਾਰਨ ਇਰਾਕ ਦਾ ਤੇਲ ਨਿਰਯਾਤ 90 ਫ਼ੀਸਦੀ ਤੱਕ ਘਟ ਗਿਆ ਹੈ, ਜਿਸ ਨਾਲ ਪੂਰੀ ਦੁਨੀਆ ਵਿੱਚ ਤੇਲ ਦੀਆਂ ਕੀਮਤਾਂ ‘ਤੇ ਵੀ ਅਸਰ ਪੈਣ ਦਾ ਖ਼ਤਰਾ ਵਧ ਗਿਆ ਹੈ।ਅਮਰੀਕੀ ਫ਼ੌਜ ਸੈਂਟਕਾਮ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਈਰਾਨੀ ਮਿਜ਼ਾਈਲ ਸਟੋਰੇਜ, ਡਰੋਨ ਅੱਡਿਆਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ‘ਤੇ ਲਗਾਤਾਰ 12ਵੀਂ ਰਾਤ ਹਮਲੇ ਕੀਤੇ ਹਨ। ਇਸੇ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਤੀਨਿਧੀ ਸਭਾ ‘ਚੋਂ 95 ਬਿਲੀਅਨ ਡਾਲਰ ਦਾ ਇਤਿਹਾਸਕ ਰੱਖਿਆ ਬਜਟ ਪਾਸ ਕਰਵਾ ਲਿਆ ਹੈ, ਜੋ ਈਰਾਨ ਨਾਲ ਸੰਭਾਵੀ ਵੱਡੀ ਜੰਗ ਲਈ ਫੰਡਿੰਗ ਸੁਰੱਖਿਅਤ ਕਰੇਗਾ। ਟਰੰਪ ਦਾ ਦਾਅਵਾ ਹੈ ਕਿ ਈਰਾਨ ਹਾਰ ਖਾ ਰਿਹਾ ਹੈ ਅਤੇ ਸਮਝੌਤਾ ਕਰਨਾ ਚਾਹੁੰਦਾ ਹੈ। ਹਾਲਾਂਕਿ, ਦੂਜੇ ਪਾਸੇ ਈਰਾਨੀ ਫ਼ੌਜ ਨੇ ਕੁਵੈਤ ‘ਚ ਅਮਰੀਕੀ ਫ਼ੌਜੀ ਠਿਕਾਣਿਆਂ, ਪੈਟ੍ਰੀਅਟ ਮਿਜ਼ਾਈਲ ਸਿਸਟਮ ਅਤੇ ਐਮਕਿਊ-9 ਡਰੋਨ ਹੈਂਗਰਾਂ ਨੂੰ ਤਬਾਹ ਕਰਨ ਦਾ ਦਾਅਵਾ ਕਰਦਿਆਂ ਸਿੱਧੀ ਚੈਲੇਂਜ ਦਿੱਤੀ ਹੈ। ਜੰਗ ਹੁਣ ਸਿਰਫ਼ ਬੰਬਾਂ-ਮਿਜ਼ਾਈਲਾਂ ਤੱਕ ਸੀਮਤ ਨਹੀਂ ਰਹੀ। ਅਮਰੀਕੀ ਗੁਪਤਚਰ ਏਜੰਸੀ ਐੱਫਬੀਆਈ ਅਤੇ ਸੀਆਈਐਸਏ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਈਰਾਨ ਸਮਰਥਿਤ ਹੈਕਰ ਅਮਰੀਕਾ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਇੰਟਰਨੈੱਟ ਨੈੱਟਵਰਕ ‘ਤੇ ਵੱਡੇ ਸਾਈਬਰ ਹਮਲੇ ਕਰ ਸਕਦੇ ਹਨ।ਇਸ ਦੇ ਨਾਲ ਹੀ ਈਰਾਨ-ਇਰਾਕ ਸਰਹੱਦ ‘ਤੇ ਸਥਿਤ ਸ਼ਲਮਚੇਹ ਕਰਾਸਿੰਗ ‘ਤੇ ਅਮਰੀਕੀ ਹਵਾਈ ਹਮਲੇ ਵਿੱਚ 2 ਲੋਕਾਂ ਦੀ ਮੌਤ ਦੀ ਵੀ ਖ਼ਬਰ ਹੈ, ਜਿਸ ਨਾਲ ਮੱਧ ਪੂਰਬ ਦਾ ਮਾਹੌਲ ਬਹੁਤ ਹੀ ਨਾਜ਼ੁਕ ਬਣ ਗਿਆ ਹੈ। ਅਮਰੀਕਾ ਅਤੇ ਈਰਾਨ ਦਾ ਇਹ ਟਕਰਾਅ ਸਿਰਫ਼ ਉਨ੍ਹਾਂ ਦੋਵਾਂ ਦੇਸ਼ਾਂ ਤੱਕ ਸੀਮਤ ਨਹੀਂ ਹੈ। ਹੋਰਮੁਜ਼ ਜਲਡਮਰੂ ਤੋਂ ਦੁਨੀਆ ਦਾ ਇੱਕ ਤਿਹਾਈ ਤੇਲ ਲੰਘਦਾ ਹੈ। ਜੇਕਰ ਇਹ ਜੰਗ ਹੋਰ ਲੰਬੀ ਖਿੱਚੀ ਜਾਂਦੀ ਹੈ, ਤਾਂ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨੀ ਚੜ੍ਹ ਸਕਦੀਆਂ ਹਨ ਅਤੇ ਮਹਿੰਗਾਈ ਦਾ ਵੱਡਾ ਝਟਕਾ ਲੱਗ ਸਕਦਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



