PunjabTop News

ਜੇ ਪਾਕਿਸਤਾਨ ਬਦਮਾਸ਼ੀ ਕਰ ਰਿਹਾ ਤਾਂ ਇੱਕ ਦੋ ਵਾਰ ਜਰੂਰ ਸਰਜੀਕਲ ਸਟਰਾਈਕਰ ਹੋਵੇ :- ਗਵਰਨਰ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ ‘ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੱਤੇ ਹਨ। ਰਾਜਪਾਲ ਨੇ ਕਿਹਾ- ਮੰਤਰੀ ਕੀ ਕਹਿੰਦੇ ਹਨ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਪਿੱਛੇ ਸਿਆਸੀ ਕਾਰਨ ਹੋ ਸਕਦੇ ਹਨ। ਮੈਂ ਰਾਜਨੀਤੀ ਨਹੀਂ ਕਰਦਾ। ਮੈਂ ਆਪਣਾ ਕੰਮ ਕਰ ਰਿਹਾ ਹਾਂ। ਜਿੱਥੇ ਚੰਗੇ ਕੰਮ ਹੁੰਦੇ ਹਨ, ਉੱਥੇ ਮੈਂ ਪੁਲਿਸ ਅਤੇ ਪ੍ਰਸ਼ਾਸਨ ਦੀ ਵੀ ਤਾਰੀਫ਼ ਕਰਦਾ ਹਾਂ। ਜਿੱਥੇ ਕਮੀ ਹੈ, ਮੈਂ ਬੋਲਾਂਗਾ। ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ।ਗਰਵਨਰ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ, ਬਾਰਡਰ ਦੇ 10 ਕਿਲੋਮੀਟਰ ਦੇ ਘੇਰੇ ਚ ਸੁਰੱਖਿਆ ਕਮੇਟੀਆਂ ਬਣਾਈਆਂ ਗਈਆਂ ਹਨ, ਲੋਕ ਐਂਟੀ ਸੋਸ਼ਲ ਐਲੀਮੈਂਟਸ ਦੀ ਜਾਣਕਾਰੀ ਦੇ ਰਹੇ ਹਨ।

ਗਵਰਨਰ ਨੇ ਕਿਹਾ ਕਿ, ਜਿਸ ਤਰ੍ਹਾਂ ਪਾਕਿਸਤਾਨ ਸਾਡੀ ਪੀੜ੍ਹੀ ਨੂੰ ਨਸ਼ੇ ਦਾ ਆਦੀ ਬਣਾ ਰਿਹਾ ਹੈ, ਮੇਰੇ ਮੰਨ ਵਿਚ ਆਉਂਦਾ ਹੈ ਕਿ, ਜੇ ਪਾਕਿਸਤਾਨ ਸਾਡੇ ਨਾਲ ਏਨੀ ਬਦਮਾਸ਼ੀ ਕਰ ਰਿਹਾ ਹੈ, ਤਾਂ ਇੱਕ ਦੋ ਵਾਰ ਸਰਜੀਕਲ ਸਟਰਾਈਕ ਹੋਣੀ ਚਾਹੀਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button