Breaking NewsD5 specialIndiaNewsPoliticsPunjab

ਜੇ ਕਿਤੇ ਭਾਜਪਾ ‘ਚ ਹੁੰਦਾ Bhagwant Mann, ਆਹ ਤਾਂ ਸਿਰਾ ਕਰਤਾ, ਸੁਣੋ ਕੇਰਾਂ

ਨਵੀਂ ਦਿੱਲੀ : ਪੰਜਾਬ ‘ਚ ਅਕਾਲੀ ਦਲ ‘ਤੇ ਅਕਸਰ ਹੀ ਭਗਵੰਤ ਮਾਨ ਦੇ ਵਿਅੰਗ ਸੁਣਨ ਨੂੰ ਮਿਲਦੇ ਹਨ ਪਰ ਭਗਵੰਤ ਮਾਨ ਦਿੱਲੀ ‘ਚ ਵੀ ਅਕਾਲੀ ਦਲ ‘ਤੇ ਸ਼ਬਦੀ ਹਮਲੇ ਬੋਲਣ ਤੋਂ ਪਿੱਛੇ ਨਹੀਂ ਹਨ। ਭਗਵੰਤ ਮਾਨ ਨੇ ਅਕਾਲੀ ਦਲ ਨੂੰ ਲੰਬੇ ਹੱਥੀਂ ਲੈਂਦੇ ਹੋਏ ਕਿਹਾ ਕਿ ਅਕਾਲੀ ਦਲ ਪਹਿਲਾਂ ਪੰਜਾਬ ਅਤੇ ਹੁਣ ਦਿੱਲੀ ‘ਚ ਵੀ ਖ਼ਤਮ ਹੋ ਗਿਆ ਹੈ। ਮਾਨ ਨੇ ਕਿਹਾ ਕਿ ਅਕਾਲੀ ਦਲ ਦੀ 99 ਸਾਲ ਲੀਜ਼ ਖਤਮ ਹੋ ਗਈ ਹੈ। ਉਥੇ ਹੀਉਨ੍ਹਾਂ ਬੀਜੇਪੀ ਅਤੇ ਕਾਂਗਰਸ ‘ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਿੱਲੀ ‘ਚ ਰਿਕਾਰਡ ਤੋੜ ਜਿੱਤ ਹਾਸਿਲ ਕਰੇਗੀ।

Bhagwant Mann ਹਰ ਰੋਜ਼ ਸਿਰਾ ਕਰਦੈ | Delhi Election 2020

ਉਨ੍ਹਾਂ ਨੇ ਕੇਜਰੀਵਾਲ ਦੀ ਤਾਰੀਫ ਕਰਦੇ ਹੋਏ ਕਿਹਾ ਕੇਜਰੀਵਾਲ ਅਜਿਹਾ ਲੀਡਰ ਹੈ ਜਿਸਨੇ ਪੂਰੇ 5 ਸਾਲ ਕੰਮ ਕੀਤਾ ਹੈ ਤੇ ਉਹ ਹੁਣ ਕੰਮ ਦੇ ਆਧਾਰ ‘ਤੇ ਹੀ ਦਿੱਲੀ ਦੇ ਲੋਕਾਂ ਤੋਂ ਵੋਟ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾ ਅਸੀਂ ਕਹਿੰਦੇ ਸੀ ਕਿ ਅਮਰੀਕਾ ਜਾ ਕੇ ਦੇਖੋ ਫਰਾਂਸ ਜਾ ਕੇ ਦੇਖੋ ਕੀ ਐਸਾ ਹੈ ਹੁਣ ਅਮਰੀਕਾ ਤੇ ਫਰਾਂਸ ‘ਚ ਗੱਲਾਂ ਹੁੰਦੀਆਂ ਹਨ ਕਿ ਦਿੱਲੀ ਜਾ ਦੇਖੋ ਉੱਥੇ ਐਸਾ ਹੈ। ਉਨ੍ਹਾਂ ਮੋਦੀ ਸਰਕਾਰ ‘ਤੇ ਬੋਲਦਿਆਂ ਕਿਹਾ ਕਿ ਮੈਂ ਮੋਦੀ ਸਰਕਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ‘ਅੱਛੇ ਦਿਨ ਕਬ ਆਏਗੇ’।

https://www.youtube.com/watch?v=zip0WnU27Nk

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button