
ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਭਲਕੇ 1 ਅਪ੍ਰੈਲ ਨੂੰ ਜੇਲ੍ਹ ਵਿਚੋਂ ਰਿਹਾਅ ਹੋ ਸਕਦੇ ਹਨ। ਰਿਪੋਰਟ ਮੁਤਾਬਕ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਿੱਧੂ ਦੀ ਸਵੇਰੇ 1 ਅਪ੍ਰੈਲ ਨੂੰ ਰਿਹਾਈ ਸੰਭਵ ਹੋ ਸਕਦੀ ਹੈ। ਸਿੱਧੂ 20 ਮਈ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਇਕ ਸਾਲ ਦੀ ਸਜ਼ਾ ਭੁਗਤ ਰਹੇ ਹਨ। ਹੁਣ ਉਹਨਾਂ ਦੇ ਚੰਗੇ ਵਤੀਰੇ ਕਾਰਨ ਉਹਨਾਂ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਉਹਨਾਂ ਦੀ ਅੱਜ 31 ਮਾਰਚ ਤੱਕ 45 ਦਿਨਾਂ ਦੀ ਸਜ਼ਾ ਮੁਆਫ ਹੋ ਸਕਦੀ ਹੈ ਕਿਉਂਕਿ ਜੇਲ੍ਹ ਵਿਭਾਗ ਕੋਲ ਹਰ ਮਹੀਨੇ 5 ਦਿਨ ਦੀ ਸਜ਼ਾ ਮੁਆਫ ਕਰਨ ਦਾ ਹੱਕ ਹੁੰਦਾ ਹੈ। ਸਿੱਧੂ 2007 ਵਿਚ 3 ਦਿਨ ਤੱਕ ਜੇਲ੍ਹ ਵਿਚ ਰਹੇ ਸਨ। ਇਸ ਲਈ ਹੁਣ ਉਹਨਾਂ ਦੀ ਸਜ਼ਾ ਮੁਆਫੀ ਮਗਰੋਂ ਉਹਨਾਂ ਦੀ ਰਿਹਾਈ1 ਅਪ੍ਰੈਲ ਨੂੰ ਹੋ ਸਕਦੀ ਹੈ।
This is to inform everyone that Sardar Navjot Singh Sidhu will be released from Patiala Jail tomorrow.
(As informed by the concerned authorities).
— Navjot Singh Sidhu (@sherryontopp) March 31, 2023
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.