ਜੇਲ੍ਹ ਤੋਂ ਬਾਹਰ ਆਏ ਗੁੱਗੂ ਦਾ ਦੇਖੋ ਸਵਾਗਤ, ਬਾਹਰ ਆਉਂਦਿਆਂ ਹੀ ਕੀਤਾ ਵੱਡਾ ਐਲਾਨ
ਪਟਿਆਲਾ : ਨਵਤੇਜ ਹਿਮਿਊਨਿਟੀ ਹਸਪਤਾਲ ਦੇ ਇੰਚਾਰਜ਼ ਨਵਤੇਜ ਸਿੰਘ ਗੱਗੂ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਕੀਲ ਬਿਕਰਮਜੀਤ ਸਿੰਘ ਨੇ ਦੱਸਿਆ ਸੀ ਕਿ ਬਟਾਲਾ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਨਵਤੇਜ ਸਿੰਘ ਗੱਗੂ ਸਮੇਤ 11 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਕੁਝ ਦਿਨ ਪਹਿਲਾਂ ਨਵਤੇਜ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਪੁਲਿਸ ਨੇ ਰਿਮਾਂਡ ਤੋਂ ਬਾਅਦ 13 ਜੁਲਾਈ ਨੂੰ ਗੁਰਦਾਸਪੁਰ ਜੇਲ੍ਹ ਭੇਜ ਦਿੱਤਾ ਸੀ।
ਹੁਣ ਪੁਲਿਸ ਨਹੀਂ ਮਸਟਰ ਕਰਨਗੇ ਆਹ ਕੰਮ! ਕੈਪਟਨ ਸਰਕਾਰ ਨੇ ਦਿੱਤੀ ਵੱਡੀ ਪਾਵਰ
ਵਕੀਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਣਯੋਗ ਅਦਾਲਤ ’ਚ ਗੱਗੂ ਦੀ ਜ਼ਮਾਨਤ ਦੀ ਅਰਜ਼ੀ ਲਗਾਈ ਗਈ ਸੀ, ਜਿਸ ਦੀ ਸੁਣਵਾਈ ਕਰਦੇ ਹੋਏ ਬਟਾਲਾ ਅਦਾਲਤ ਵਲੋਂ ਨਵਤੇਜ ਦੀ ਜਮਾਨਤ ਅਰਜ਼ੀ 15 ਜੁਲਾਈ ਨੂੰ ਮਨਜ਼ੂਰ ਕਰ ਲਈ ਗਈ ਸੀ। ਗੁੱਗੂ ਦਾ ਜੇਲ਼੍ਹ ਤੋਂ ਬਾਹਰ ਆਉਂਦਿਆਂ ਭਰਵਾਂ ਸਵਾਗਤ ਕੀਤਾ। ਦੱਸ ਦਈਏ ਕਿ ਨਿੱਕੇ-ਨਿੱਕੇ ਬੱਚਿਆਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.