IndiaTop News

ਜੇਲ੍ਹ ਚ ਬੰਦ ਮੰਤਰੀ ਜੈਨ ਨੂੰ ਮਿਲ ਰਹੀਆਂ VIP ਸਹੂਲਤਾਂ

ਆਮ ਆਦਮੀ ਪਾਰਟੀ ਦੇ ਮੰਤਰੀ ਸਤੇਂਦਰ ਜੈਨ ਨੂੰ ਤਿਹਾੜ ਜੇਲ੍ਹ ਵਿੱਚ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਜਿਸ ਦੀ ਸ਼ਕਾਇਕਤ ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਦੀ ਇੱਕ ਵਿਸ਼ੇਸ਼ ਅਦਾਲਤ ਵਿੱਚ ਇੱਕ ਹਲਫ਼ਨਾਮੇ ਰਾਹੀਂ ਕੀਤੀ।ਈਡੀ ਨੇ ਅਦਾਲਤ ਨੂੰ ਸੀਸੀਟੀਵੀ ਫੁਟੇਜ ਵੀ ਸੌਂਪੀ ਹੈ।ਮੰਤਰੀ ਜੈਨ ਨੂੰ ਮਨੀ ਲਾਂਡਰਿੰਗ ਮਾਮਲੇ ‘ਚ 31 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਜੋ ਵੀਡੀਓ ਅਦਾਲਤ ਚ ਪੇਸ਼ ਕੀਤੀ ਗਈ ਉਸ ਵਿੱਚ ਜੇਲ੍ਹ ਦੀ ਕੋਠੀ ਵਿੱਚ ਇੱਕ ਅਣਪਛਾਤਾ ਵਿਅਕਤੀ 3 ਹੋਰ ਲੋਕਾਂ ਦੀ ਮੌਜੂਦਗੀ ਵਿੱਚ ਮੰਤਰੀ ਸਤੇਂਦਰ ਜੈਨ ਦੇ ਪੈਰਾਂ ਅਤੇ ਸਰੀਰ ਦੀ ਮਾਲਸ਼ ਕਰਦਾ ਨਜ਼ਰ ਆ ਰਿਹਾ ਹੈ। ਮਾਲਸ਼ ਕਰਨ ਵਾਲਾ ਕੋਈ ਅਣਪਛਾਤਾ ਵਿਅਕਤੀ ਵੀ ਗੁਪਤ ਤਰੀਕੇ ਨਾਲ ਕੁਝ ਦਸਤਾਵੇਜ਼ ਦਿੰਦਾ ਨਜ਼ਰ ਆ ਰਿਹਾ ਹੈ। ਈਡੀ ਨੇ ਇਹ ਵੀ ਕਿਹਾ ਕਿ ਮੰਤਰੀ ਜੈਨ ਦੇ ਸੈੱਲ ਦੀ ਸਫ਼ਾਈ ਸਹਿ-ਦੋਸ਼ੀ ਅੰਕੁਸ਼ ਜੈਨ ਦੀ ਨਿਗਰਾਨੀ ਹੇਠ ਕਿਸੇ ਹੋਰ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਜਾ ਰਹੀ ਹੈ। ਇਸ ਵਿੱਚ ਪੂੰਝੇ ਅਤੇ ਝਾੜੂ ਲਗਾਏ ਜਾ ਰਹੇ ਹਨ। ਬੈੱਡਸ਼ੀਟਾਂ ਅਤੇ ਸਿਰਹਾਣੇ ਦੇ ਕਵਰ ਆਦਿ ਬਦਲੇ ਜਾ ਰਹੇ ਹਨ ਅਤੇ ਜੈਨ ਦੇ ਸੈੱਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੈੱਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮੰਤਰੀ ਜੈਨ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿੱਧੇ ਉਨ੍ਹਾਂ ਦੀ ਕੋਠੜੀ ਚ ਤਾਜ਼ੇ ਕੱਟੇ ਹੋਏ ਫਲ/ਹਰਾ ਸਲਾਦ ਦਿੱਤਾ ਗਿਆ ਸੀ। । ਦੋਸ਼ ਹੈ ਕਿ ਜਦੋਂ ਜੈਨ ਲੋਕ ਸੇਵਕ ਸਨ ਤਾਂ ਉਨ੍ਹਾਂ ਦੀ ਮਾਲਕੀ ਵਾਲੀਆਂ ਕੰਪਨੀਆਂ ਨੂੰ ਸ਼ੈੱਲ ਕੰਪਨੀਆਂ ਰਾਹੀਂ 4.81 ਕਰੋੜ ਰੁਪਏ ਤੱਕ ਦਾ ਫੰਡ ਮਿਲਿਆ ਸੀ। ਇਹ ਰਕਮ ਹਵਾਲਾ ਰਾਹੀਂ ਮਿਲੀ ਸੀ। ਇਸ ‘ਤੇ ਕਾਰਵਾਈ ਕਰਦੇ ਹੋਏ ਜੈਨ ਨੂੰ 31 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਅਪ੍ਰੈਲ ‘ਚ ਈਡੀ ਨੇ ਜੈਨ ਅਤੇ ਉਨ੍ਹਾਂ ਦੇ ਪਰਿਵਾਰ ਦੀ 4.81 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button