PunjabTop News

ਜੇਲ੍ਹ ‘ਚੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਹੋਰ ਸਨਸਨੀਖੇਜ਼ ਇੰਟਰਵਿਊ, ਕੀਤੇ ਨਵੇਂ ਸਵਾਲ

ਚੰਡੀਗੜ੍ਹ, 17 ਮਾਰਚ 2023- ਇੱਕ ਨਿੱਜੀ ਚੈਨਲ ਨੇ ਜੇਲ੍ਹ ‘ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਹੋਰ ਖਾਸ ਇੰਟਰਵਿਊ ਕੀਤਾ ਹੈ। ਬਿਸ਼ਨੋਈ ਨੇ ਪਹਿਲੇ ਇੰਟਰਵਿਊ ‘ਚ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਸਨ। ਤਾਜ਼ਾ ਇੰਟਰਵਿਊ ‘ਚ ਬਿਸ਼ਨੋਈ ਦੀ ਨਵੀਂ ਦਿੱਖ ਦੇਖਣ ਨੂੰ ਮਿਲ ਰਹੀ ਹੈ। ਬਿਸ਼ਨੋਈ ਨੇ ਕਿਹਾ ਕਿ ਅਸੀਂ ਮੂਸੇਵਾਲਾ ਦੇ ਪਿਤਾ ਨੂੰ ਕੋਈ ਧਮਕੀ ਨਹੀਂ ਦਿੱਤੀ ਹੈ। ਜੋ ਵੀ ਚਿੱਠੀ ਲਿਖੀ ਹੈ, ਸਾਡੇ ਕਿਸੇ ਮੁੰਡੇ ਨੇ ਨਹੀਂ ਲਿਖੀ।ਜੇਲ ‘ਚ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਹੋਈ ਤਕਰਾਰ ‘ਤੇ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਇਕ ਲੜਕੇ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਵੀ ਅਸੀਂ ਧੀਰਜ ਰੱਖਿਆ ਅਤੇ ਕੁਝ ਨਹੀਂ ਕੀਤਾ ਪਰ ਉਸਦੇ ਗਰੋਹ ਦੇ ਲੜਕਿਆਂ ਨੇ ਫਿਰ ਸਾਡੇ ਲੜਕੇ ਦੀ ਕੁੱਟਮਾਰ ਕੀਤੀ, ਉਹ ਆਪ ਹੀ ਲੜਨ ਆਇਆ ਸੀ।ਮੂਸੇਵਾਲਾ ਦੇ ਕਤਲ ਸਮੇਂ ਅਸੀਂ ਜੱਗੂ ਦੇ ਟਿਕਾਣੇ ‘ਤੇ ਆਪਣੇ ਬੰਦੇ ਠਹਿਰਾਏ। ਜੱਗੂ ਪੰਜਾਬ ਪੁਲਿਸ ਨਾਲ ਮਿਲਿਆ ਹੋਇਆ ਸੀ। ਅਟਾਰੀ ਮੁਕਾਬਲੇ ਤੋਂ ਬਾਅਦ ਜੱਗੂ ਨਾਲ ਰਿਸ਼ਤੇ ਵਿਗੜ ਗਏ। ਨਸ਼ੇ ਦੇ ਕਾਰੋਬਾਰ ਬਾਰੇ ਵੀ ਅਸੀਂ ਜੱਗੂ ਨਾਲ ਸਹਿਮਤ ਨਹੀਂ ਹਾਂ। ਅਸੀਂ ਨਸ਼ਿਆਂ ਦੇ ਖਿਲਾਫ ਹਾਂ।ਸਲਮਾਨ ਖਾਨ ਬਾਰੇ ਗੈਂਗਸਟਰ ਨੇ ਕਿਹਾ ਕਿ ਉਸਨੂੰ ਮੁਆਫੀ ਮੰਗਣੀ ਪਵੇਗੀ। ਸਲਮਾਨ ਨੂੰ ਬੀਕਾਨੇਰ ਵਿਚ ਸਾਡੇ ਮੰਦਰ ਵਿਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਫਿਲਹਾਲ ਮੈਂ ਗੁੰਡਾ ਨਹੀਂ ਹਾਂ, ਪਰ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣਾਂਗਾ। ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਜੇਕਰ ਸੁਰੱਖਿਆ ਹਟਾਈ ਗਈ ਤਾਂ ਮੈਂ ਸਲਮਾਨ ਖਾਨ ਨੂੰ ਮਾਰ ਦੇਵਾਂਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button