Breaking NewsD5 specialIndiaNewsPunjab

ਜੇਕਰ ਤੁਹਾਡੇ ਕੋਲ ਹੈ ਡਰੋਨ ਤਾਂ ਕਰਵਾ ਲਓ 31 ਤੱਕ ਰਜਿਸਟ੍ਰੇਸ਼ਨ, ਨਹੀਂ ਤਾਂ….

ਨਵੀਂ ਦਿੱਲੀ : ਸਰਕਾਰ ਨੇ ਡਰੋਨ ਰੱਖਣ ਵਾਲਿਆਂ ਨੂੰ ਆਨਲਾਇਨ ਰਜਿਸਟ੍ਰੇਸ਼ਨ ਲਈ 31 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ ਅਤੇ ਉਸ ਤੋਂ ਬਾਅਦ ਬਿਨ੍ਹਾਂ ਰਜਿਸਟ੍ਰੇਸ਼ਨ ਦੇ ਡਰੋਨ ਰੱਖਣ ਵਾਲਿਆਂ ‘ਤੇ ਜੁਰਮਾਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ।ਰਜਿਸਟ੍ਰੇਸ਼ਨ ਤੋਂ ਬਾਅਦ ਹਰੇਕ ਡਰੋਨ ਨੂੰ ‘Drone acknowledgment number’ ਅਤੇ ਹਰ ਡਰੋਨ ਮਾਲਿਕ ਨੂੰ ‘ਓਨਰਸ਼ਿਪ acknowledgment number’ ਜਾਰੀ ਕੀਤਾ ਜਾਵੇਗਾ। ਮੰਤਰਾਲੇ ਨੇ ਇਕ ਨੋਟਿਸ ‘ਚ ਆਖਿਆ ਕਿ ਸਰਕਾਰ ਦੇ ਬਿਆਨ ‘ਚ ਡ੍ਰੋਨ ਅਤੇ ਉਨ੍ਹਾਂ ਦਾ ਸੰਚਾਲਨ ਕਰਨ ਵਾਲੇ ਆਏ ਹਨ ਜੋ ਸੀ. ਏ. ਆਰ. (ਨਾਗਰ ਏਵੀਏਸ਼ਨ ਜ਼ਰੂਰਤਾਂ) ਦੀ ਪਾਲਣਾ ਨਹੀਂ ਕਰਦੇ।

ਠੰਡ ‘ਤੇ ਭਾਰੀ ਪਈ ਆਸਥਾ, ਦੇਖ ਲਓ ਗੁਰੂ ਦੇ ਸਿੰਘਾਂ ਦਾ ਪਿਆਰ, ਤਸਵੀਰਾਂ ਦੇਖ ਹੋ ਜਾਓਗੇ ਸੁੰਨ

ਇਸ ‘ਚ ਆਖਿਆ ਗਿਆ ਗੈਰ-ਫੌਜੀ ਡ੍ਰੋਨਾਂ ਅਤੇ ਡ੍ਰੋਨ ਸੰਚਾਲਕਾਂ ਦੀ ਪਛਾਣ ਦੀ ਸੁਵਿਧਾ ਲਈ ਅਜਿਹੇ ਡ੍ਰੋਨਾਂ ਅਤੇ ਡ੍ਰੋਨ ਸੰਚਾਲਕਾਂ ਨੂੰ ਇਕ ਵਾਰ ਸਵੈ-ਇਛੁੱਕ ਪ੍ਰਕਟੀਕਰਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਡ੍ਰੋਨ ਰੱਖਣ ਵਾਲੇ ਸਾਰੇ ਲੋਕਾਂ ਨੂੰ 31 ਜਨਵਰੀ, 2020 ਤੱਕ ਇਹ ਪ੍ਰਕਿਰਿਆ (ਆਨਲਾਈਨ ਰਜਿਸਟ੍ਰੇਸ਼ਨ ਦੀ) ਪੂਰੀ ਕਰਨੀ ਹੋਵੇਗੀ। ਡ੍ਰੋਨ ‘ਤੇ ਫਿੱਕੀ ਦੀ ਇਕ ਕਮੇਟੀ ਦੇ ਸਹਿ-ਪ੍ਰਧਾਨ ਅੰਕਿਤਾ ਮਹਿਤਾ ਨੇ ਪਿਛਲੇ ਸਾਲ 22 ਅਕਤੂਬਰ ਨੂੰ ਆਖਿਆ ਸੀ ਕਿ ਭਾਰਤ ‘ਚ ਗੈਰ-ਕਾਨੂੰਨੀ ਡ੍ਰੋਨਾਂ ਦੀ ਗਿਣਤੀ 50 ਤੋਂ 60 ਹਜ਼ਾਰ ਹੋਣ ਦੀ ਉਮੀਦ ਹੈ।

BIG BREAKING || Musharraf ਨੂੰ ਵੱਡੀ ਰਾਹਤ, Lahore High Court ਨੇ ਸੁਣਾਇਆ ਆਹ ਫੈਸਲਾ

ਮੰਤਰਾਲਾ ਨੇ ਸਪੱਸ਼ਟ ਕੀਤਾ ਹੈ ਕਿ ਰਜਿਸਟ੍ਰੇਸ਼ਨ ਦਾ ਮਤਲਬ ਇਹ ਨਹੀਂ ਹੈ ਕਿ ਇਹ ਡਰੋਨ ਨਵੇਂ ਨਿਯਮਾਂ ਦੇ ਅਨੁਸਾਰ ਉਡ਼ਾਨ ਭਰਨ ਦੀ ਯੋਗਤਾ ਵੀ ਰੱਖਦੇ ਹਨ। ਪੁਰਾਣੇ ਡਰੋਨਾਂ ਦੀ ਰਜਿਸਟ੍ਰੇਸ਼ਨ ਲਈ ‘ਆਗਿਆ ਨਹੀਂ ਤਾਂ ਉਡ਼ਾਨ ਨਹੀਂ’ ਪ੍ਰਣਾਲੀ ਲਾਜ਼ਮੀ ਨਹੀਂ ਹੈ। ਨਵੇਂ ਡਰੋਨਾਂ ਵਿੱਚ 250 ਗ੍ਰਾਮ ਤੋਂ ਘੱਟ ਭਾਰ ਵਾਲੇ ਡਰੋਨਾਂ ਲਈ ਇਹ ਪ੍ਰਣਾਲੀ ਲਾਜ਼ਮੀ ਕੀਤੀ ਗਈ ਹੈ। ਸੂਚਨਾ ਵਿੱਚ ਇਹ ਵੀ ਕਿਹਾ ਗਿਆ ਹੈ ਕਿ 31 ਜਨਵਰੀ ਤੱਕ ਰਜਿਸਟ੍ਰੇਸ਼ਨ ਨਾ ਕਰਾਉਣ ‘ਤੇ ਡਰੋਨ ਰੱਖਣਾ ਗ਼ੈਰਕਾਨੂੰਨੀ ਮੰਨਿਆ ਜਾਵੇਗਾ ਅਤੇ ਮਾਲਿਕਾਂ ‘ਤੇ ਆਰਥਿਕ ਸਜਾ ਲਗਾਈ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button