Breaking NewsD5 specialIndiaNewsTop News

ਜੁਲਾਈ ਤੋਂ ਹਰ ਮਹੀਨੇ 1 ਕਰੋੜ ਲੋਕਾਂ ਦਾ ਹੋਵੇਗਾ ਟੀਕਾਕਰਣ, ਯੋਜਨਾ ਬਣਾਉਣ ‘ਚ ਜੁਟੀ ਸਰਕਾਰ

ਨਵੀਂ ਦਿੱਲੀ : ਭਾਰਤ ‘ਚ ਕੋਰੋਨਾ ਦੇ ਖਿਲਾਫ ਟੀਕਾਕਰਣ ਦੀ ਰਫਤਰ ਹੌਲੀ ਹੈ, ਜਿਸਦਾ ਸਭ ਤੋਂ ਵੱਡਾ ਕਾਰਨ ਵੈਕਸੀਨ ਦੀ ਕਮੀ ਨੂੰ ਮੰਨਿਆ ਜਾ ਰਿਹਾ ਹੈ। ਉਥੇ ਹੀ ਸਰਕਾਰ ਇਸ ਕਮੀ ਨੂੰ ਦੂਰ ਕਰਨ ਲਈ ਤਿਆਰ ਹੋ ਚੁੱਕੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਟੋਪ ਸੋਰਸ ਮੁਤਾਬਕ ਸਰਕਾਰ ਨੇ ਜੁਲਾਈ ਮੱਧ ਤੱਕ ਹਰ ਦਿਨ ਇੱਕ ਕਰੋੜ ਲੋਕਾਂ ਨੂੰ ਵੈਕਸੀਨ ਦੇਣ ਦੀ ਯੋਜਨਾ ਬਣਾਈ ਹੈ। ਜੁਲਾਈ ਦੇ ਦੂਜੇ ਜਾਂ ਤੀਸਰੇ ਹਫ਼ਤੇ ‘ਚ ਇਸ ਟੀਚੇ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

BIG BREAKING ਪੰਜਾਬ ਪਹੁੰਚੀ ਕੰਗਨਾ ਰਨੌਤ, ਦੇਖੋ ਪਹੁੰਚਦੇ ਸਾਰ ਕੀ ਕਿਹਾ ?

ਇਸਦੇ ਲਈ 30 ਤੋਂ 32 ਕਰੋੜ ਵੈਕਸੀਨ ਦੀ ਖੁਰਾਕ ਦੀ ਉਪਲਬਧਤਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਭਾਰਤ ‘ਚ ਕੋਵੈਕਸੀਨ, ਕੋਵੀਸ਼ੀਲਡ ਅਤੇ ਸਪੂਤਨਿਕ – ਵੀ ਦੀ ਮਦਦ ਨਾਲ ਟੀਕਾਕਰਣ ਅਭਿਆਨ ਚਲਾਇਆ ਜਾ ਰਿਹਾ ਹੈ। ਸਰਕਾਰ ਦਾ ਟੀਚਾ ਕੋਵੀਸ਼ੀਲਡ ਅਤੇ ਕੋਵੈਕਸੀਨ ਦੀ ਉਪਲਬਧਤਾ ਨੂੰ 25 ਕਰੋੜ ਹਰ ਮਹੀਨੇ ਕਰਨ ਦੀ ਹੈ। ਇਸ ਤੋਂ ਇਲਾਵਾ ਕਰੀਬ 5 ਤੋਂ 7 ਕਰੋੜ ਖੁਰਾਕ ਦੀ ਸਪਲਾਈ Biological E , ਸੀਰਮ ਦਾ Novavax , Genova mRNA , Zydus Cadilla DNA ਵੈਕਸੀਨ  ਸਪੂਤਨਿਕ ਨਾਲ ਕੀਤੀ ਜਾਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button