Breaking NewsD5 specialIndiaInternationalNewsPunjab

ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪੰਜਾਬੀ, ਵੱਡੀ ਰਕਮ ਬਦਲੇ ਮਿਲੇਗੀ ਜਿੰਦਗੀ, ਤੁਸੀਂ ਵੀ ਕਰੋ ਮਦਦ

ਮੁਕਤਸਰ : ਪੰਜਾਬੀ ਆਪਣੇ ਚੰਗੇ ਭਵਿੱਖ ਦੀ ਆਸ ਲੈ ਕੇ ਬਾਹਰਲੇ ਮੁਲਕਾਂ ‘ਚ ਜਾਂਦੇ ਤਾਂ ਕਿ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਵਧੀਆ ਤਰ੍ਹਾਂ ਕਰ ਸਕਣ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਬਾਹਰਲੇ ਮੁਲਕ ‘ਚ ਜਾ ਕੇ ਉਨ੍ਹਾਂ ਨਾਲ ਕੀ ਹੋਵੇਗਾ। ਕਿਵੇਂ ਦੇ ਲੋਕ ਮਿਲਣਗੇ ਅਤੇ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਮੁਕਤਸਰ ਦੇ ਪਿੰਡ ਮੱਲ੍ਹਣ ਦਾ ਜਿੱਥੋਂ ਦਾ ਨੌਜਵਾਨ ਬਲਵਿੰਦਰ ਸਿੰਘ ਸਾਊਦੀ ਅਰਬ ‘ਚ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਪੰਜਾਬੀ, ਵੱਡੀ ਰਕਮ ਬਦਲੇ ਮਿਲੇਗੀ ਜਿੰਦਗੀ, ਤੁਸੀਂ ਵੀ ਕਰੋ ਮਦਦ

ਬਲਵਿੰਦਰ ਸਿੰਘ ਸਾਲ 2008 ‘ਚ ਸਾਊਦੀ ਅਰਬ ਗਿਆ ਸੀ, ਜਿੱਥੇ ਇੱਕ ਪੰਜਾਬੀ ਦੀ ਹੋਈ ਲੜਾਈ ਦੋਰਾਨ ਬਲਵਿੰਦਰ ਨੇ ਉਸਦੀ ਮੱਦਦ ਕੀਤੀ। ਜਿਸ ਦੌਰਾਨ ਮਿਸ਼ਰ ਦੇ ਇੱਕ ਵਿਅਤੀ ਦੇ ਸੱਟ ਲੱਗ ਗਈ ਜਿਸਦੇ ਬਾਅਦ ਦੋਵਾਂ ਪੰਜਾਬੀਆਂ ਨੂੰ ਜੇਲ੍ਹ ਭੇਜ ਦਿੱਤਾ। 5 ਸਾਲ ਬਾਅਦ ਪਤਾ ਲੱਗਾ ਕਿ ਉਸ ਵਿਅਕਤੀ ਦੀ ਮੌਤ ਹੋ ਗਈ। ਅਦਾਲਤ ਨੇ ਬਲਵਿੰਦਰ ਸਿੰਘ ਨੂੰ ਉਸਦੇ ਪਰਿਵਾਰ ਨਾਲ ਸਮਝੌਤਾ ਕਰਨ ਦਾ ਹੁਕਮ ਦਿੱਤਾ। ਜੇਕਰ ਮ੍ਰਿਤਕ ਦੇ ਪਰਵਿਾਰ ਨਾਲ ਸਮਝੌਤਾ ਨਾ ਕੀਤਾ ਤਾਂ ਬਲਵਿੰਦਰ ਸਿੰਘ ਨੂੰ ਮੌਤ ਦੀ ਸਜਾ ਦਿੱਤੀ ਜਾਵੇਗੀ।

ਹੁਣ ਬਲੱਡ ਮਨੀ ਵਜੋਂ ਮ੍ਰਿਤਕ ਦੇ ਪਰਿਵਾਰ ਨੇ 1 ਕਰੋੜ 90 ਲੱਖ ਰੁਪਏ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਅਤੇ ਮਦਦ ਲਈ ਕਈ ਲੋਕ ਅੱਗੇ ਆਏ। ਬੈਲਜੀਅਮ ਤੋਂ ਧਰਮਿੰਦਰ ਸਿੰਘ ਚੱਕ ਬਖਤੂ ਆਪਣੇ ਹੋਰ ਸਾਥੀਆਂ ਨਾਲ ਪਿੰਡ ਮੱਲਣ ਵਿਖੇ ਪਹੁੰਚੇ ਅਤੇ 9 ਲੱਖ ਰੁਪਏ ਦੀ ਮਦਦ ਪਰਿਵਾਰ ਨੂੰ ਦਿੱਤੀ।

🔴BREAKING | JNU ਹਿੰਸਾ ਦੀ ਹਿੰਦੂ ਰਕਸ਼ਾ ਦਲ ਨੇ ਜ਼ਿੰਮੇਵਾਰੀ ਲਈ | Video Viral | Hindu Raksha Dal

ਹੁਣ ਤੱਕ ਇਸ ਪਰਿਵਾਰ ਕੋਲ 50 ਲੱਖ ਦੇ ਕਰੀਬ ਪੈਸੇ ਇਕੱਠੇ ਹੋਏ ਹਨ। ਦੂਰੋਂ ਦੂਰੋਂ ਲੋਕ ਇਸ ਪਰਿਵਾਰ ਦੀ ਮਦਦ ਲਈ ਅੱਗੇ ਆ ਰਹੇ ਹਨ ਪਰ ਇੱਥੇ ਦੁੱਖ ਇਸ ਗੱਲ ਤਾਂ ਇਹ ਹੈ ਕਿ ਜਿਹੜੀ ਪੰਜਾਬ ਸਰਕਾਰ ਅਜੇ ਤੱਕ ਇਸ ਪਰਿਵਾਰ ਦੀ ਮੱਦਦ ਲਈ ਅੱਗੇ ਨਹੀ ਆਈ। ਜੋ ਸਰਕਾਰ ਲੋਕਾਂ ਲਈ ਬਣਾਈ ਜਾਵੇ ਅਤੇ ਲੋੜ ਪੈਣ ਤੇ ਉਹੀ ਸਰਕਾਰ ਸਾਥ ਨਾ ਦੇਵੇ ਤਾਂ ਅਜਿਹੀ ਸਰਕਾਰ ਤੋਂ ਹੋਰ ਕੀ ਉਮੀਦ ਲਗਾਈ ਜਾ ਸਕਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button