Breaking NewsD5 specialNewsPunjab

 ਜਿਲ੍ਹਾ ਪੁਲਿਸ ਨੇ ਗੈਰ ਕਾਨੂੰਨੀ ਹਥਿਆਰ ਸਬੰਧੀ ਇੱਕ ਕਥਿਤ ਦੋਸ਼ੀ ਨੂੰ ਕੀਤਾ ਕਾਬੂ : ਜੱਲ੍ਹਾ

ਕਥਿਤ ਦੋਸ਼ੀ ਪਾਸੋਂ 32 ਬੋਰ ਦੀ ਪਿਸਤੌਲ ਤੇ ਪੰਜ ਜਿੰਦਾਂ ਕਾਰਤੂਸ ਹੋਏ ਬ੍ਰਾਮਦ

ਕਥਿਤ ਦੋਸ਼ੀ ਵਿਰੁੱਧ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਹੇਠ ਦਰਜ਼ ਹਨ ਕਈ ਪੁਲਿਸ ਕੇਸ ਦਰਜ਼

ਕਥਿਤ ਦੋਸ਼ੀ ਤੋਂ ਕੀਤੀ ਮੁਢਲੀ ਪੁੱਛਗਿਛ ਦੌਰਾਨ ਦੋ ਹੋਰ ਵਿਅਕਤੀਆਂ ਦੀ ਮਿਲੀ ਸੂਚਨਾ

ਫ਼ਤਹਿਗੜ੍ਹ ਸਾਹਿਬ : ਜਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਉਸ ਸਮੇਂ ਸਫਤਾ ਹਾਸਲ ਹੋਈ ਜਦੋਂ ਪੁਲਿਸ ਵੱਲੋਂ ਲਗਾਏ ਇੱਕ ਨਾਕੇ ’ਤੇ ਸੀ.ਆਈ.ਏ. ਦੇ ਇੰਸਪੈਕਟਰ ਸ. ਗਬੱਰ ਸਿੰਘ ਨੂੰ ਇੱਕ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਫ਼ਤਹਿਗੜ੍ਹ ਸਾਹਿਬ ਦੇ ਇਲਾਕੇ ਵਿੱਚ ਇੱਕ ਵਿਅਕਤੀ ਦੀਨ ਪੁੱਤਰ ਯੂਨਿਸ ਮਲਿਕ ਜੋ ਕਿ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਹ ਇੱਕ ਹਥਿਆਰ ਨਾਲ ਇਲਾਕੇ ਵਿੱਚ ਘੁੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਉਂਝ ਤਾਂ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਹੁਣ ਇਹ ਟਿੱਬਾ ਲੁਧਿਆਣਾ ਵਿਖੇ ਕਿਰਾਏ ’ਤੇ ਰਹਿੰਦਾ ਹੈ।

ਕੱਲ ਕਿਸਾਨਾਂ ਦੇ ਟਰੈਕਟਰਾਂ ਦੀ ਟਾਇਰ ‘ਤੇ ਗੱਡੇ ਸੀ ਸੂਏ,ਅੱਜ ਕਿਸਾਨਾਂ ਨੇ ਕੱਢਤੀ ਦਿੱਲੀ ਪੁਲਿਸ ਦੀ ਫੂਕ?

ਇਹ ਜਾਣਕਾਰੀ ਐਸ.ਪੀ. (ਜਾਂਚ) ਸ. ਜਗਜੀਤ ਸਿੰਘ ਜੱਲ੍ਹਾ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਹੋਰ ਦੱਸਿਆ ਕਿ ਇੰਸਪੈਕਟਰ ਗੱਬਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਕਤ ਕਥਿਤ ਦੋਸ਼ੀ ਨੂੰ ਕਾਬੂ ਕੀਤਾ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਵਿਰੁੱਧ ਪਹਿਲਾਂ ਵੀ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਂਵਾ 382, 365 ਅਤੇ 306 ਅਧੀਨ ਤਿੰਨ ਥਾਣਾ ਟਿੱਬਾ ਵਿਖੇ ਕੇਸ ਦਰਜ਼ ਹਨ।

ਕਿਸਾਨਾਂ ਨੇ ਟੱਪਿਆ ਦਿੱਲੀ ਦਾ ਆਖਰੀ ਬਾਰਡਰ,ਮੋਦੀ ਦੇ ਘਰ ਵੱਲ ਨੂੰ ਹੋਏ ਸਿੱਧੇ?

ਸ਼੍ਰੀ ਜੱਲ੍ਹਾ ਨੇ ਦੱਸਿਆ ਕਿ ਕਥਿਤ ਦੋਸ਼ੀ ਤੋ਼ ਕੀਤੀ ਮੁਢਲੀ ਪੁਛਗਿਛ ਦੌਰਾਨ ਉਸ ਦੇ ਦੋ ਸਾਥੀਆਂ ਬਾਰੇ ਵੀ ਪਤਾ ਚੱਲਿਆ ਹੈ ਅਤੇ ਉਨ੍ਹਾਂ ਵਿਰੁੱਧ ਵੀ ਕਈ ਪੁਲਿਸ ਕੇਸ ਦਰਜ਼ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਸਾਥੀ ਇਸ ਸਮੇਂ ਜੇਲ ਅੰਦਰ ਸਜ਼ਾ ਕੱਟ ਰਹੇ ਹਨ, ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫ਼ਤਹਿਗੜ੍ਹ ਸਾਹਿਬ ਵਿਖੇ ਲਿਆਂਦਾ ਜਾਵੇਗਾ ਅਤੇ ਸਮੁੱਚੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵਗੀ। ਉਨ੍ਹਾਂ ਕਿਹਾ ਕਿ ਨਜ਼ਾਇਜ ਹਥਿਆਰ ਰੱਖਣ ਵਾਲੇ ਕਿਸੇ ਵੀ ਦੋਸ਼ੀ ਨੂੰ ਬਖਸਿ਼ਆ ਨਹੀਂ ਜਾਵੇਗਾ। ਇਸ ਮੌਕੇ ਡੀ.ਐਸ.ਪੀ. (ਐਚ) ਸ. ਹਰਦੀਪ ਸਿੰਘ ਬਡੂੰਗਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button