ਜਾਵੇਦ ਅਖ਼ਤਰ ਨੂੰ ‘ਪੀਐੱਮ ਨਰਿੰਦਰ ਮੋਦੀ’ ਫਿਲਮ ਬਣਾਉਣ ਵਾਲਿਆਂ ਨੇ ਧੱਕੇ ਨਾਲ ਗਵਾਇਆ
ਮੁੰਬਈ : ਲੋਕਸਭਾ ਚੋਣਾਂ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਟ੍ਰੇਲਰ ਰਿਲੀਜ਼ ਹੁੰਦਿਆਂ ਹੀ ਫ਼ਿਲਮ ਵਿਵਾਦਾਂ ‘ਚ ਘਿਰ ਗਈ ਹੈ। ਫ਼ਿਲਮ ਦੇ ਪੋਸਟਰ ‘ਤੇ ਲਿਖਿਆ ਹੈ ਕਿ ਇਸ ਫ਼ਿਲਮ ਦੇ ਗੀਤ ਦੇ ਰਿਲੀਕਸ ਜਾਵੇਦ ਅਖ਼ਤਰ ਨੇ ਲਿਖੇ ਹਨ। ਹੁਣ ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਇਸ ਗੱਲ ਨੂੰ ਖ਼ਾਰਜ ਕਰ ਦਿੱਤਾ।
Read Also ਆ ਗਿਆ ਵਿਵੇਕ ਓਬਰਾਏ ਦੀ ‘ਪੀਏਐੱਮ ਨਰੇਂਦਰ ਮੋਦੀ’ ਦਾ ਟ੍ਰੇਲਰ (ਵੀਡੀਓ)
ਜਾਵੇਦ ਅਖ਼ਤਰ ਨੇ ਟਵੀਟ ਕਰ ਕੇ ਕਿਹਾ, “ਆਪਣਾ ਨਾਂ ਫ਼ਿਲਮ ਦੇ ਪੋਟਸਰ ‘ਚ ਵੇਖ ਕੇ ਮੈਂ ਹੈਰਾਨ ਹਾਂ। ਮੈਂ ਇਸ ਫ਼ਿਲਮ ਦਾ ਕੋਈ ਵੀ ਗੀਤ ਨਹੀਂ ਲਿਖਿਆ ਹੈ। ਫ਼ਿਲਮ ਦੇ ਪੋਸਟਰ ‘ਚ ਗੀਤਕਾਰ ਦੇ ਅੱਗੇ ਜਾਵੇਦ ਅਖ਼ਤਰ, ਪ੍ਰਸੂਨ ਜੋਸ਼ੀ, ਸਮੀਰ, ਅਭੇਂਦਰ ਕੁਮਾਰ ਉਪਾਧਿਆਏ, ਪਾਰੀ ਜੀ ਅਤੇ ਲਾਵਰਾਜ ਦੇ ਨਾਂ ਲਿਖੇ ਹਨ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ‘ਚ ਵਿਵੇਕ ਓਵਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਰਦਾਰ ਨਿਭਾ ਰਹੇ ਹਨ।
Am shocked to find my name on the poster of this film. Have not written any songs for it ! pic.twitter.com/tIeg2vMpVG
— Javed Akhtar (@Javedakhtarjadu) March 22, 2019
ਇਸ ਫ਼ਿਲਮ ਨੂੰ ਮੈਰੀ ਕਾਮ ਅਤੇ ਸਰਬਜੀਤ ਜਿਹੀ ਫ਼ਿਲਮਾਂ ਦੇ ਡਾਇਰੈਕਟਰ ਉਮੰਗ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਤਮਿਲ ਤੇ ਤੇਲਗੂ ਭਾਸ਼ਾਵਾਂ ‘ਚ ਵੀ ਰੀਲੀਜ਼ ਹੋਵੇਗੀ। ਫਿਲਮ ਨਿਰਮਾਤਾ ਸੰਦੀਪ ਸਿੰਘ ਨੇ ਕਿਹਾ ਸੀ ਅਸੀਂ ਇਸ ਫਿਲਮ ਨੂੰ ਜਨਤਕ ਮੰਗ ਦੇਖਦੇ ਹੋਏ ਇੱਕ ਹਫਤੇ ਪਹਿਲਾਂ ਹੀ ਰਿਲੀਜ਼ ਕਰ ਰਹੇ ਹਾਂ ਲੋਕਾਂ ਵਿਚ ਇਸ ਫਿਲਮ ਨੂੰ ਲੈ ਕੇ ਬਹੁਤ ਪਿਆਰ ਤੇ ਉਤਸ਼ਾਹ ਹੈ ਅਸੀਂ ਨਹੀਂ ਚਾਹੁੰਦੇ ਕਿ ਦਰਸ਼ਕ ਲੰਬੇ ਸਮੇਂ ਤੱਕ ਇਸਦਾ ਇੰਤਜ਼ਾਰ ਕਰਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.