Breaking NewsD5 specialInternationalNewsTop News

ਜਾਨਸਨ ਐਂਡ ਜਾਨਸਨ ਦੀ ਵੈਕਸੀਨ :  ਖੂਨ ‘ਚ ਥੱਕੇ ਜੰਮਣ ਦੇ ਮਾਮਲੇ, ਇਸਤੇਮਾਲ ਰੋਕਣ ਦੀ ਸਿਫਾਰਿਸ਼

ਵਾਸ਼ਿੰਗਟਨ : ਅਮਰੀਕੀ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ (ਐਫਡੀਏ) ਨੇ ਜਾਨਸਨ ਐਂਡ ਜਾਨਸਨ ਦੀ ਕੋਰੋਨਾ ਰੋਕੂ ਵੈਕਸੀਨ  ਦੇ ਇਸਤੇਮਾਲ ‘ਤੇ ਕੁਝ ਸਮੇਂ ਲਈ ਰੋਕ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਐਫਡੀਏ ਨੇ ਇਹ ਕਦਮ ਇਸ ਵੈਕਸੀਨ ਦੇ ਇਸਤੇਮਾਲ ਤੋਂ ਬਾਅਦ ਖੂਨ ‘ਚ ਥੱਕੇ ਜੰਮਣ ਦੇ ਛੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਚੁੱਕਿਆ ਹੈ। ਦੱਸ ਦਈਏ ਕਿ ਆਕਸਫੋਰਡ-ਐਸਟਰਾਜ਼ੇਨੇਕਾ ਦੀ ਵੈਕਸੀਨ ਕੋਵੀਸ਼ੀਲਡ ਦੇ ਇਸਤੇਮਾਲ ਤੋਂ ਬਾਅਦ ਵੀ ਖੂਨ ‘ਚ ਗ਼ੈਰ-ਮਾਮੂਲੀ ਥੱਕੇ ਬਨਣ  ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।

9 ਸਾਲ ਦੇ ਮਾਸੂਮ ਦੀਆਂ ਗੱਲਾਂ ਸੁਣਕੇ ਹਰ ਕੋਈ ਹੈਰਾਨ !ਕਹਿੰਦਾ ਮੈਂ ਓਦੋਂ ਛੋਟਾ ਹੁੰਦਾ ਸੀ…

ਜਾਣਕਾਰੀ ਅਨੁਸਾਰ ਅਮਰੀਕਾ ਨੇ ਖੂਨ ਦੇ ਥੱਕੇ ਜੰਮਣ ਦੀਆਂ ਰਿਪੋਰਟਾਂ ਦੀ ਜਾਂਚ ਕਰਨ ਨੂੰ ਲੈ ਕੇ ਜਾਨਸਨ ਐਂਡ ਜਾਨਸਨ ਦੀ ਇੱਕ ਖੁਰਾਕ ਵਾਲੇ ਕੋਵਿਡ – 19  ਦੇ ਟੀਕੇ ਲਗਾਉਣ ‘ਤੇ ਅਸਥਾਈ ਰੋਕ ਦੀ ਸਿਫਾਰਿਸ਼ ਕੀਤੀ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਲਈ ਕੇਂਦਰ ਅਤੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੇ ਮੰਗਲਵਾਰ ਨੂੰ ਸੰਯੁਕਤ ਬਿਆਨ ‘ਚ ਕਿਹਾ ਕਿ ਉਹ ਟੀਕਾਕਰਣ ਦੇ ਕੁਝ ਦਿਨਾਂ ਬਾਅਦ ਛੇ ਔਰਤਾਂ ‘ਚ ਖੂਨ ਦੇ ਥੱਕੇ ਜੰਮਣ ਅਤੇ ਪਲੇਟਲੇਟ ਦੀ ਗਿਣਤੀ ਘਟਣ ਦੀਆਂ ਰਿਪੋਰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਟੀਕੇ ਦੀ ਅਮਰੀਕਾ ‘ਚ 68 ਲੱਖ ਤੋਂ ਜਿਆਦਾ ਖੁਰਾਕ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ‘ਚ ਕਿਸੇ ਤਰ੍ਹਾਂ ਦਾ ਦੁਰਪ੍ਰਭਾਵ ਨਹੀਂ ਦੇਖਿਆ ਗਿਆ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button