NewsBreaking NewsInternationalPunjab

ਜਾਣੋ ਕਿੰਨੇ ‘ਚ ਹੋਈ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਦੇ ਹਾਰ ਦੀ ਨਿਲਾਮੀ

ਲੰਡਨ: ਸਿੱਖ ਸਮਰਾਟ ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਮਹਾਰਾਣੀ ਜਿੰਦਨ ਕੌਰ ਦੀਆਂ ਬਹੁਮੁੱਲੀਆਂ ਪੁਰਾਣੀਆਂ ਵਸਤਾਂ ਦੀ ‘ਬੋਨਹਮਜ਼ ਇਸਲਾਮਿਕ ਐਂਡ ਇੰਡੀਅਨ ਆਰਟ ਸੇਲਸ’ ਦੇ ਤਹਿਤ ਲੰਡਨ ਵਿਚ ਨੀਲਾਮੀ ਕੀਤੀ ਗਈ। ਜਿਥੇ ਮਹਾਰਾਣੀ ਜਿੰਦਨ ਕੌਰ ਦਾ ਪੰਨੇ ਅਤੇ ਛੋਟੇ ਮੋਤੀਆਂ ਵਾਲਾ ਹਾਰ ਬ੍ਰਿਟੇਨ ਵਿਚ 1.87 ਲੱਖ ਪੌਂਡ (ਕਰੀਬ 1 ਕਰੋੜ 68 ਲੱਖ ਰੁਪਏ) ਵਿਚ ਨੀਲਾਮ ਹੋਇਆ। ਹਾਰ ਦੀ ਅਨੁਮਾਨਿਤ ਕੀਮਤ 80 ਹਜ਼ਾਰ ਤੋਂ 1.20 ਲੱਖ ਪੌਂਡ ਦੇ ਵਿਚਕਾਰ ਲਗਾਈ ਗਈ ਸੀ ਪਰ ਲੰਬੀ ਚੱਲੀ ਨੀਲਾਮੀ ਵਿਚ ਇਸ ਦੀ ਬੋਲੀ ਕਾਫੀ ਉੱਚੀ ਗਈ। ਜਦਕਿ ਮਹਾਰਾਜਾ ਰਣਜੀਤ ਸਿੰਘ ਦਾ ਸੋਨੇ ਦੀਆਂ ਤਾਰਾਂ ਨਾਲ ਕਢਾਈ ਕੀਤਾ ਹੋਇਆ ਤਰਕਸ਼ ਇਕ ਲੱਖ ਪੌਂਡ (ਕਰੀਬ 90 ਲੱਖ ਰੁਪਏ) ਵਿਚ ਨੀਲਾਮ ਹੋਇਆ। ਇਹ ਤਰਕਸ਼ ਮਹਾਰਾਜਾ ਰਣਜੀਤ ਸਿੰਘ ਸਿਰਫ ਖਾਸ ਮੌਕਿਆਂ ‘ਤੇ ਪਾਉਂਦੇ ਸਨ।

Read Also ਸੁਖਬੀਰ ਦੀ ਪਾਣੀ ਵਾਲ਼ੀ ਬੱਸ ਦੀ ਨਿਲਾਮੀ ਦਾ ਅੈਲਾਨ

ਨੀਲਾਮ ਘਰ ਮੁਤਾਬਕ ਸਾਰਿਆਂ ਵਸਤਾਂ ਦੀ ਨੀਲਾਮੀ ਨਾਲ ਕੁੱਲ 18,18,5000 ਪੌਂਡ (ਕਰੀਬ 16 ਕਰੋੜ 36 ਲੱਖ ਰੁਪਏ) ਇਕੱਠੇ ਹੋਏ ਹਨ। ਮਰਿਅਨ ਹੈਸਟਿੰਗਜ ਦੀ ਮੁਗਲ ਕਾਲ ਦੀ ਪੰਨੇ ਦੀ ਸੀਲ 1,81,250 ਪੌਂਡ (ਕਰੀਬ ਇਕ ਕਰੋੜ 63 ਲੱਖ ਰੁਪਏ) ਵਿਚ ਨੀਲਾਮ ਹੋਈ। ਮਰਿਅਨ ਭਾਰਤ ਦੇ ਪਹਿਲੇ ਗਵਰਨਰ ਜਨਰਲ ਵਾਰੇਨ ਹੇਸਟਿੰਗਜ (1773-1785) ਦੀ ਪਤਨੀ ਸੀ। ਅੰਗਰੇਜ਼ੀ ਦੇ ਕਵੀ ਅਤੇ ਨਾਵਲਕਾਰ ਰੂਡਯਾਰਡ ਕਿਪਲਿੰਗ ਦੇ ਪਿਤਾ ਲਾਕਵੁੱਡ ਕਿਪਲਿੰਗ ਦੀ ਇਕ ਐਲਬਮ 1.25 ਲੱਖ ਪੌਂਡ (ਕਰੀਬ 1 ਕਰੋੜ 12 ਲੱਖ ਰੁਪਏ) ਵਿਚ ਵਿਕੀ। ਇਸ ਐਲਬਮ ਵਿਚ 120 ਅਜਿਹੀਆਂ ਤਸਵੀਰਾਂ ਹਨ ਜੋ ਪੰਜਾਬ ਦੇ ਬਾਰੇ ਵਿਚ 19 ਵੀਂ ਸਦੀ ਦੇ ਆਖਰੀ 25 ਸਾਲਾਂ ਦੀਆਂ ਦਿਲਚਸਪ ਜਾਣਕਾਰੀਆਂ ਦਿੰਦੀਆਂ ਹਨ। ਨੀਲਾਮ ਕੀਤੀਆਂ ਗਈਆਂ ਵਸਤਾਂ ਵਿਚ 7ਵੀਂ ਸਦੀ ਤੋਂ 19ਵੀਂ ਸਦੀ ਦੇ ਵਿਚਕਾਰ ਦੀਆਂ 44 ਪਹਾੜੀ ਅਤੇ ਰਾਜਸਥਾਨੀ ਪੇਂਟਿੰਗਜ਼ ਵੀ ਸ਼ਾਮਲ ਸਨ। ਇਹ ਪੇਂਟਿੰਗਜ਼ 5,53,750 ਪੌਂਡ (ਕਰੀਬ 5 ਕਰੋੜ ਰੁਪਏ) ਵਿਚ ਨੀਲਾਮ ਹੋਈਆਂ।

maharani jindan kaur emerald and seed pearl necklace 768x384

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button