Breaking NewsD5 specialIndiaNews

ਧੀ ਜੰਮਣ ‘ਤੇ ਪਿਤਾ ਨੇ ਹਸਪਤਾਲ ‘ਚ ਕੀਤਾ ਹੰਗਾਮਾ, ਪਤਨੀ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ

ਪੁਣੇ : ਮਹਾਰਾਸ਼ਟਰ ਦੇ ਇੱਕ ਹਸਪਤਾਲ ‘ਚ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਿਤਾ ਨੇ ਧੀ ਪੈਦਾ ਹੋਣ ਤੋਂ ਬਾਅਦ ਹਸਪਤਾਲ ‘ਚ ਜੰਮ ਕੇ ਹੰਗਾਮਾ ਕੀਤਾ। ਉਸਨੇ ਧੀ ਪੈਦਾ ਕਰਨ ਦਾ ਇਲਜ਼ਾਮ ਪਤਨੀ ‘ਤੇ ਲਗਾਇਆ ਅਤੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਸੂਚਨਾ ਮਿਲਣ ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਆਰੋਪੀ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਰਾਮਤੀ ਪੁਲਿਸ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਔਦੁਮਬਰ ਪਾਟਿਲ ਨੇ ਦੱਸਿਆ ਕਿ ਆਰੋਪੀ ਕ੍ਰਿਸ਼ਣ ਕਾਲੇ ਦੀ ਪਤਨੀ ਨੇ 25 ਜੂਨ ਨੂੰ ਬਾਰਾਮਤੀ ਕਸਬੇ ਦੇ ਦੋਰਲੇਵਾਡੀ ਮੁੱਢਲੀ ਸਿਹਤ ਕੇਂਦਰ ਵਿੱਚ ਧੀ ਨੂੰ ਜਨਮ ਦਿੱਤਾ। ਸੂਚਨਾ ਮਿਲਣ ਤੇ ਉਸਦਾ ਪਤੀ ਕ੍ਰਿਸ਼ਣ ਕਾਲੇ ਹਸਪਤਾਲ ਪਹੁੰਚਿਆ।

ਮੁੱਖ ਮੰਤਰੀ ਕੈਪਟਨ LIVE | ਕਰਤਾ ਵੱਡਾ ਐਲਾਨ | CM Captain Amarinder Singh

ਪਤਨੀ ਨੂੰ ਧਮਕਾਇਆ
ਹਸਪਤਾਲ ਪਹੁੰਚਦੇ ਹੀ ਉਸਨੇ ਧੀ ਨੂੰ ਜਨਮ ਦੇਣ ਨੂੰ ਲੈ ਕੇ ਪਤਨੀ ਨਾਲ ਗਾਲ੍ਹੀ – ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਪਤਨੀ ਨੂੰ ਕਿਹਾ ਕਿ ਉਸਨੇ ਧੀ ਪੈਦਾ ਕਿਉਂ ਕੀਤੀ ? ਉਹ ਉਸਨੂੰ ਜਾਨੋਂ ਮਾਰ ਦੇਵੇਗਾ। ਜਾਨੋਂ ਮਾਰਨ ਦੀ ਧਮਕੀ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਸਟਾਫ ਨੇ ਦਖ਼ਲਅੰਦਾਜ਼ੀ ਕੀਤੀ ।

🔴 LIVE ਫੇਰ ਗਰਜਿਆ ਨਵਜੋਤ ਸਿੱਧੂ | ਕੌਣ ਐ ਪੰਜਾਬ ਦਾ ਮੱਸਾ ਰੰਘੜ? Navjot Sidhu LIVE

ਨਸ਼ੇ ਦੀ ਹਾਲਤ ‘ਚ ਕੀਤਾ ਹੰਗਾਮਾ
ਡਾਕਟਰਾਂ ਨੇ ਦੱਸਿਆ ਕਿ ਕਾਲੇ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਹਸਪਤਾਲ ‘ਚ ਹੰਗਾਮਾ ਕਰਨ ਲੱਗਾ। ਉਸਨੇ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਨੂੰ ਵੀ ਅਪਸ਼ਬਦ ਬੋਲੇ। ਸਾਰਿਆਂ ਨੂੰ ਧਮਕੀ ਦਿੱਤੀ ਹਾਲਾਂਕਿ ਬਾਅਦ ‘ਚ ਉਹ ਹਸਪਤਾਲ ਤੋਂ ਚਲਾ ਗਿਆ। 26 ਜੂਨ ਨੂੰ ਉਹ ਨਸ਼ੇ ਦੀ ਹਾਲਤ ਵਿਚ ਫਿਰ ਹਸਪਤਾਲ ਆਇਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਹਸਪਤਾਲ ਦੇ ਇਕ ਕਾਮੇ ਬਾਲੂ ਚੌਹਾਨ ਨੇ ਜਦੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਕਾਮੇ ਦੇ ਸਿਰ ‘ਤੇ ਪੱਥਰ ਨਾਲ ਹਮਲਾ ਕੀਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਕਾਲੇ ਨੂੰ ਗ੍ਰਿ੍ਰਫਤਾਰ ਕਰ ਲਿਆ ਗਿਆ ਅਤੇ ਉਸ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button