Uncategorized

ਜਾਖੜ ਤੇ ਪ੍ਰਗਟ ਸਿੰਘ ਦੀ ਨਾਰਾਜ਼ਗੀ ਬਾਰੇ ਕੈਪਟਨ ਦੇ ਮੰਤਰੀ ਦਾ ਬਿਆਨ ਸੁਣਕੇ ਹੋਜੋਗੇ ਹੈਰਾਨ

ਚੰਡੀਗੜ੍ਹ : ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਜਨਤਾ ਤਾਂ ਪ੍ਰੇਸ਼ਾਨ ਹੈ ਹੀ ਪਰ ਹੁਣ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਆਪਣੀ ਨਾਰਾਜ਼ਗੀ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਦੱਸੀ ਹੈ ਕਿ ਚੋਣਾਂ ਤੋਂ ਪਹਿਲਾਂ ਅਸੀਂ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸਨ ਉਨ੍ਹਾਂ ਨੂੰ ਪੂਰਾ ਨਹੀਂ ਕਰ ਸਕੇ ਅਤੇ ਜੋ ਅਸੀਂ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਵਿਧਾਇਕ ਪਰਗਟ ਸਿੰਘ ਦੁਆਰਾ ਲਿਖੀ ਚਿੱਠੀ ਦਾ ਪੰਜਾਬ ਦੀ ਜਨਤਾ ਨੂੰ ਤਾਂ ਪਤਾ ਲੱਗ ਗਿਆ ਹੈ ਪਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੂੰ ਨਹੀਂ ਪਤਾ ਕਿ ਪਰਗਟ ਸਿੰਘ ਨੇ ਕੋਈ ਚਿੱਠੀ ਮੁੱਖ ਮੰਤਰੀ ਨੂੰ ਲਿਖੀ ਹੈ।

ਜਾਖੜ ਤੇ ਪ੍ਰਗਟ ਸਿੰਘ ਦੀ ਨਾਰਾਜ਼ਗੀ ਬਾਰੇ ਕੈਪਟਨ ਦੇ ਮੰਤਰੀ ਦਾ ਅਜੀਬੋ-ਗਰੀਬ ਬਿਆਨ ਸੁਣਕੇ ਹੋਜੋਗੇ ਹੈਰਾਨ

ਪਿਛਲੇ ਦਿਨੀਂ ਬਠਿੰਡਾ ‘ਚ ਥਰਮਲ ਪਲਾਂਟ ਬੰਦ ਹੋਣ ਦੀਆਂ ਖਬਰਾਂ ‘ਤੇ ਜਦੋਂ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਸਨ ਤਾਂ ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਦਰਸ਼ਨਕਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਕਿ ਉਹ ਜ਼ਲਦ ਹੀ ਮੁੱਖ ਮੰਤਰੀ ਨਾਲ ਮਿਲ ਕੇ ਇਸ ਸਮੱਸਿਆ ‘ਤੇ ਗੱਲਬਾਤ ਕਰਨਗੇ ਪਰ ਤਿੰਨ ਦਿਨ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸਮਾਂ ਨਾ ਦਿੱਤੇ ਜਾਣ ‘ਤੇ ਉਨ੍ਹਾਂ ਦੇ ਨਾਰਾਜ਼ ਹੋਣ ‘ਤੇ ਵੀ ਤ੍ਰਿਪਤ ਰਜਿੰਦਰ ਬਾਜਵਾ ਅਣਜਾਣ ਹਨ ਅਤੇ ਕਹਿ ਰਹੇ ਹਨ ਕਿ ਉਹ ਤਾਂ ਸਾਡੇ ਪ੍ਰਧਾਨ ਹਨ ਉਹ ਕਿਵੇਂ ਨਾਰਾਜ਼ ਹੋ ਸਕਦੇ ਹਨ।

ਆਮ ਆਦਮੀ ਪਾਰਟੀ ਨੇ ਕਰਤਾ ਐਲਾਨ, ਪੰਜਾਬੀਆਂ ਲਈ ਖ਼ੁਸ਼ਖ਼ਬਰੀ | AAP Punjab | Kejriwal

ਉਨ੍ਹਾਂ ਕਿਹਾ ਕਿ ਉਹ ਪਿਛਲੇ 5 ਦਿਨਾਂ ਤੋਂ ਆਪਣੇ ਘਰ ਸੀ ਇਸ ਲਈ ਉਨ੍ਹਾਂ ਨੂੰ ਇਸ ਬਾਰੇ ਵੀ ਕੁਝ ਨਹੀ ਪਤਾ ਹੈ। ਟਕਸਾਲੀ ਨੇਤਾ ਅਮਰਪਾਲ ਸਿੰਘ ਬੋਨੀ ਅਜਨਾਲੇ ਦੇ ਦੁਆਰੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਉੱਤੇ ਕਿਹਾ ਕਿ ਬੋਨੀ ਅਜਨਾਲਾ ਨੇ ਆਪਣਾ ਕੈਰੀਅਰ ਖਤਮ ਕਰ ਲਿਆ ਹੈ ਅਕਾਲੀ ਦਲ ਵਿੱਚ ਸ਼ਾਮਿਲ ਹੋਕੇ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button