Breaking NewsD5 specialNewsPoliticsPunjab

ਜ਼ੀਰੇ ਨੂੰ ਮਿਲਿਆ ਨਵਜੋਤ ਸਿੱਧੂ ਦਾ ਸਾਥ, ਮੀਡੀਆ ਸਾਹਮਣੇ ਬੰਨ੍ਹੇ ਤਰੀਫ਼ਾਂ ਦੇ ਪੁਲ਼ (ਵੀਡੀਓ)

ਚੰਡੀਗੜ੍ਹ : ਦੇਸ਼ ਦੇ ਵੱਕਾਰੀ ਅਵਾਰਡਾਂ ‘ਚ ਸ਼ੁਮਾਰ ਕੀਤੇ ਜਾਂਦੇ ਪ੍ਰੈਜ਼ੀਡੈਂਸ਼ੀਅਲ ਅਵਾਰਡਾਂ ਵਿੱਚ ਇਸ ਸਾਲ ਪੰਜਾਬ ਨੇ ਵੱਡੀ ਮੱਲ ਮਾਰੀ ਹੈ। ਇਸ ਸਾਲ 15 ਐਵਾਰਡ ਦਿੱਤੇ ਜਾਣੇ ਹਨ ਅਤੇ ਇਹਨਾਂ ਵਿਚੋਂ 13 ਐਵਾਰਡ ਪੰਜਾਬ ਦੇ ਹਿੱਸੇ ਆਏ ਹਨ। ਚੰਡੀਗੜ੍ਹ ਵਿਖੇ ਇਹ ਜਾਣਕਾਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ। ਉਹਨਾ ਦੱਸਿਆ ਕਿ ਇਨ੍ਹਾਂ ਐਵਾਰਡ ਜੇਤੂਆਂ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਸਨਮਾਨਿਤ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਐਨੇ ਮੁਲਾਜ਼ਮਾਂ ਨੂੰ ਇਹ ਵੱਕਾਰੀ ਐਵਾਰਡ ਮਿਲੇ ਹੋਣ । ਸਿੱਧੂ ਨੇ ਦੱਸਿਆ ਕਿ ਲੁਧਿਆਣਾ ਵਿੱਚ ਦੋ ਸਾਲ ਪਹਿਲਾਂ ਇੱਕ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਅੱਗ ਲੱਗੀ ਸੀ।

Read Also Navjot Sidhu on Election Results | ਠੀਕ ਹੋਏ ਨਵਜੋਤ ਸਿੱਧੂ, ਠੋਕੀ ਵਿਰੋਧੀਆਂ ਦੀ ਮੰਜੀ

ਉਸ ਦੌਰਾਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਆਪਣੀ ਜਾਣ ਦੀ ਪਰਵਾਹ ਨਾ ਕਰਦੇ ਹੋਏ ਕਈਂ ਲੋਕਾਂ ਦੀ ਜਾਨ ਬਚਾਈ ਸੀ। ਅਜਿਹੇ 13 ਕਰਮਚਾਰੀਆਂ ਦੀ ਸੂਚੀ ਪੰਜਾਬ ਵਲੋਂ ਕੇਂਦਰ ਨੂੰ ਭੇਜੀ ਗਈ ਸੀ ਇਹਨਾਂ ‘ਚ ਕੁਝ ਕਰਮਚਾਰੀ ਉਹ ਵੀ ਨੇ ਜਿਹਨਾਂ ਡਿਉਟੀ ਨਿਭਾਉਂਦੇ ਹੋਏ ਆਪਣੀ ਜਾਣ ਦੀ ਵੀ ਪਰਵਾਹ ਨਹੀਂ ਕੀਤੀ। ਸਿੱਧੂ ਨੇ ਐਵਾਰਡ ਹਾਸਲ ਕਰਨ ਵਾਲਿਆਂ ਅਤੇ ਮਰਨ ਉਪਰੰਤ ਜਿਨ੍ਹਾਂ ਨੂੰ ਐਵਾਰਡ ਮਿਲੇਗਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਬਹਾਲੀ ਬਾਰੇ ਪੁੱਛੇ ਸਵਾਲ ‘ਤੇ ਸਿੱਧੂ ਨੇ ਕਿਹਾ ਕਿ ਉਹ ਸਾਡਾ ਆਪਣਾ ਸੀ। ਪਾਰਟੀ ਵਲੋਂ ਜ਼ੀਰਾ ਨੂੰ ਬਹਾਲ ਕਰ ਲਿਆ ਹੈ ਅਤੇ ਮਾਮਲਾ ਸੁਲਝ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button