Press ReleasePunjabTop News

ਜ਼ਿਲ੍ਹੇ ’ਚ ਬਣਨ ਵਾਲੇ 30 ਸਪੋਰਟਸ ਪਾਰਕਾਂ ’ਚ ਖੁੱਡੀ ਕਲਾਂ ਅਤੇ ਕਰਮਗੜ੍ਹ ਵੀ ਸ਼ੁਮਾਰ: ਮੀਤ ਹੇਅਰ

ਖੇਡ ਮੰਤਰੀ ਨੇ 55 ਲੱਖ ਦੀ ਲਾਗਤ ਵਾਲੇ ਦੋਵਾਂ ਸਪੋਰਟਸ ਪਾਰਕਾਂ ਦਾ ਨੀਂਹ ਪੱਥਰ ਰੱਖਿਆ 

ਬਰਨਾਲਾ, 6 ਅਪਰੈਲ
     ਜ਼ਿਲ੍ਹਾ ਬਰਨਾਲਾ ਦੇ ਹਰੇਕ ਬਲਾਕ ਵਿੱਚ 10 ਸਪੋਰਟਸ ਪਾਰਕ/ਖੇਡ ਸਟੇਡੀਅਮ ਤਿਆਰ ਕੀਤੇ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡ ਸਹੂਲਤਾਂ ਮੁਹੱਈਆ ਕਰਾਈਆਂ ਜਾ ਸਕਣ।
           ਇਹ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਖੁੱਡੀ ਕਲਾਂ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਪੋਰਟਸ ਪਾਰਕ ਦੇ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮਗਰੋਂ ਉਨ੍ਹਾਂ ਪਿੰਡ ਕਰਮਗੜ੍ਹ ਵਿਖੇ ਵੀ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਿਆ, ਜਿਸ ’ਤੇ ਤਕਰੀਬਨ 35 ਲੱਖ ਰੁਪਏ ਦੀ ਲਾਗਤ ਆਵੇਗੀ।
 ਇਸ ਮੌਕੇ ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਜ਼ਿਲ੍ਹੇ ਦੇ ਹਰੇਕ ਬਲਾਕ ਵਿੱਚ ਤਕਰੀਬਨ 10 ਸਪੋਰਟਸ ਪਾਰਕ ਬਣਾਉਣ ਦੀ ਯੋਜਨਾ ਹੈ, ਜਿਸ ’ਤੇ ਉਨ੍ਹਾਂ ਦੇ ਅਖ਼ਤਿਆਰੀ ਫੰਡਾਂ ਅਤੇ ਮਗਨਰੇਗਾ ’ਚੋਂ ਫੰਡ ਖਰਚੇ ਜਾਣਗੇ। ਇਸ ਤਰ੍ਹਾਂ ਜ਼ਿਲ੍ਹੇ ’ਚ ਲਗਭਗ 10 ਕਰੋੜ ਦੀ ਲਾਗਤ ਨਾਲ ਕਰੀਬ 30 ਸਪੋਰਟਸ ਪਾਰਕ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਸਟੇਡੀਅਮਾਂ ਵਿੱਚ ਲੋੜ ਅਨੁਸਾਰ ਚਾਰਦੀਵਾਰੀ, ਟਰੈਕ, ਝੂਲੇ, ਘਾਹ, ਓਪਨ ਜਿਮ, ਖੇਡ ਮੈਦਾਨ, ਫੁਹਾਰਾ ਸਿੰਜਾਈ ਸਿਸਟਮ ਤੇ ਹੋਰ ਖੇਡ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ ਤਾਂ ਜੋ ਸਾਡੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।
  ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਬੀਡੀਪੀਓ ਪ੍ਰਵੇਸ਼ ਕੁਮਾਰ, ਐਸਡੀਓ ਪੰਚਾਇਤੀ ਰਾਜ ਦੁੱਲਾ ਰਾਮ, ਪੰਚਾਇਤੀ ਮੈਂਬਰ ਤੇ ਹੋਰ ਪਤਵੰਤੇ ਹਾਜ਼ਰ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button