Breaking NewsD5 specialNewsPoliticsPunjab

ਜਲੰਧਰ ਛਾਉਣੀ ‘ਚ ਮਾਹੌਲ ਤਣਾਅਪੂਰਣ, BJP ਨੇਤਾਵਾਂ ਨੂੰ ਘੇਰਨ ਗਏ ਕਿਸਾਨਾਂ ਦੀ ਪੁਲਿਸ ਨਾਲ ਝੜਪ

ਜਲੰਧਰ : ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨੇਤਾਵਾਂ ਦੇ ਘਰ ਦਾ ਘਿਰਾਉ ਕਰਨ ਜਾ ਰਹੇ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਲਗਾਤਾਰ ਧੱਕਾ ਮੁੱਕੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਥੇ ਹੀ ਅੱਜ ਜਲੰਧਰ ਛਾਉਣੀ ‘ਚ ਮਾਹੌਲ ਉਸ ਸਮੇਂ ਤਣਾਅਪੂਰਣ ਹੋ ਗਿਆ ਜਦੋਂ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਝੜਪ ਹੋ ਗਈ। ਦਰਅਸਲ ਇੱਥੇ ਕੁਝ ਭਾਜਪਾ ਨੇਤਾ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ਮਨਾਉਣ ਲਈ ਇੱਕ ਮੈਰਿਜ ਪੈਲੇਸ ‘ਚ ਇਕੱਠੇ ਹੋਏ ਸਨ।

ਕੈਨੇਡਾ ਤੋਂ ਸਿੱਧਾ ਦਿੱਲੀ ਬਾਰਡਰ ‘ਤੇ ਪਹੁੰਚਿਆ Elly Mangat,ਆਉਣ ਸਾਰ ਮਾਰੀ ਮੋਦੀ ਨੂੰ ਦਹਾੜ

ਜਿੱਥੇ ਕਿਸਾਨ ਪੈਲੇਸ ਦੇ ਬਾਹਰ ਪਹੁੰਚ ਗਏ ਅਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਕਰਮਚਾਰੀ ਜਦੋਂ ਭਾਜਪਾ ਦੇ ਸਮਾਗਮ ਨੂੰ ਬੰਦ ਕਰਵਾਉਣ ਪੁੱਜੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਿਆ। ਇਸ ਨੂੰ ਲੈ ਕੇ ਕਿਸਾਨਾਂ ਅਤੇ ਪੁਲਿਸ ਦੇ ਵਿੱਚ ਝੜਪ ਹੋ ਗਈ। ਹਾਲਾਂਕਿ ਭਾਰੀ ਗਿਣਤੀ ‘ਚ ਪੁੱਜੇ ਕਿਸਾਨਾਂ ਨੇ ਪੁਲਿਸ ਦੇ ਸਾਹਮਣੇ ਹੀ ਪੈਲੇਸ ਨੂੰ ਤਾਲਾ ਲਗਾ ਬਾਹਰ ਤੋਂ ਬੰਦ ਕਰ ਦਿੱਤਾ। ਪੈਲੇਸ ਦੇ ਅੰਦਰ ਫਸੇ 50 ਭਾਜਪਾ ਕਰਮਚਾਰੀਆਂ ਨੇ ਗੁਆਂਢੀਆਂ ਦੀ ਛੱਤ ਤੋਂ ਛਾਲਾਂ ਮਾਰ ਕੇ ਆਪਣੀ ਜਾਨ ਬਚਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button