Breaking NewsD5 specialNewsPress ReleasePunjab

ਆਪ ਸਰਕਾਰ ਔਰਤਾਂ ਨੁੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਤੇ ਪੰਜਾਬੀਆਂ ਨਾਲ ਕੀਤੇ ਹੋਰ ਵਾਅਦੇ ਲਾਗੂ ਕਰਨ ਤੋਂ ਭੱਜੀ : ਮਨਪ੍ਰੀਤ ਸਿੰਘ ਇਯਾਲੀ

ਕਿਹਾ ਕਿ ਸਰਕਾਰ 36000 ਠੇਕਾ ਮੁਲਾਜ਼ਮਾਂ ਨੁੰ ਪੱਕਾ ਕਰਨ ਦਾ ਮਤਾ ਲਿਆਉਣ ਤੋਂ ਵੀ ਖੁੰਝੀ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ’ਤੇ ਦੋਸ ਲਾਇਆ ਕਿ ਉਹ ਔਰਤਾਂ ਨੁੰ 1000 ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਅਤੇ ਬੁਢਾਪਾ ਪੈਨਸ਼ਨ ਸਮੇਤ ਹੋਰ ਚੋਣ ਵਾਅਦੇ ਲਾਗੂ ਕਰਨ ਲਈ ਫੰਡ ਰਾਖਵੇਂ ਰੱਖਣ ਤੋਂ ਭੱਜ ਗਈ ਹੈ।2022,23 ਦੇ ਬਜਟ ’ਤੇ ਵਿਚਾਰ ਵਟਾਂਰਦੇ ਵਿਚ ਭਾਗ ਲੈਂਦਿਆਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਮਹਿਲਾਵਾਂ ਜਿਹਨਾਂ ਨੇ ਆਪ ਸਰਕਾਰ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ।

Budget 2022 : ਵਿਰੋਧੀਆਂ ਨੇ ਘੇਰੀ ‘AAP’ ਸਰਕਾਰ, Vidhan Sabha ਦੇ ਬਾਹਰ ਆ ਕੇ ਕੀਤਾ ਵੱਡਾ ਐਲਾਨ!

ਉਹਨਾਂ ਕਿਹਾ ਕਿ ਸਰਕਾਰ ਨੇ ਔਰਤਾਂ ਵਾਸਤੇ ਕੋਈ ਫੰਡ ਰਾਖਵਾਂ ਨਹੀਂ ਰੱਖਿਆ ਜਿਸ ਤੋਂ ਸਪਸ਼ਟ ਹੈ ਕਿ ਇਸ ਸਾਲ ਇਹ ਸਕੀਮ ਲਾਗੂ ਨਹੀਂ ਕੀਤੀ ਜਾਵੇਗੀ। ਉਹਨਾਂ ਨੇ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਬੁਢਾਪਾ ਪੈਨਸ਼ਨ ਲਈ ਵੀ ਫੰਡ ਰਾਖਵਾਂ ਨਾ ਰੱਖਣ ਦੀ ਨਿਖੇਧੀ ਕੀਤੀ।ਸਰਦਾਰ ਇਯਾਲੀ ਨੇ ਕਿਹਾ ਕਿ ਭਾਵੇਂ ਸਰਕਾਰ 1.55 ਲੱਖ ਕਰੋੜ ਰੁਪਏ ਦਾ ਬਜਟ ਲੈ ਕੇ ਆਈ ਹੈ ਪਰ ਇਹ ਖਰਚੇ ਲਈ ਆਮਦਨ ਦਾ ਸਰੋਤ ਦੱਸਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਜੀ ਐਸ ਟੀ ਰੀਫੰਡ ਦਾ ਦੌਰ ਖਤਮ ਹੋ ਰਿਹਾ ਹੈ ਜਿਸ ਨਾਲ ਕੇਂਦਰ ਤੋਂ ਮੁਆਵਜ਼ਾ ਮਿਲਣਾ ਬੰਦ ਹੋ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੀ ਆਬਕਾਰੀ ਨੀਤੀ ਠੇਕੇਦਾਰਾਂ ਨੇ ਠੁਕਰਾ ਦਿੱਤੀ ਹੈ ਜਿਸ ਕਾਰਨ 177 ਬਲਾਕਾਂ ਵਿਚੋਂ ਸਿਰਫ 25 ਬਲਾਕਾਂ ਦੀ ਵੰਡ ਹੀ ਸੰਭਵ ਹੋਈ ਹੈ।

Moosewala ਦੇ ਪਿੰਡ ਪਹੁੰਚੇ Haryana ਤੋਂ ਬੰਦੇ | D5 Channel Punjabi

ਉਹਨਾਂ ਕਿਹਾ ਕਿ ਸਰਕਾਰ ਨੀਤੀ ਵਿਚ ਕਟੌਤੀਆਂ ਕਰਨ ਲਈ ਮਜਬੂਰ ਹੋਈ ਹੈ ਜਿਸ ਨਾਲ 350 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਜ਼ਮੀਨਾਂ ਦੀ ਰਜਿਸਟਰੀ ਤੋਂ ਆਮਦਨ ਵੀ ਚੋਖੀ ਘੱਟ ਗਈ ਹੈ।ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਆਮਦਨ ਦਾ ਸਰੋਤ ਵਧਾਉਣ ਵਿਚ ਨਾਕਾਮ ਹੋਈ ਹੈ ਤੇ ਉਸਨੇ ਤਿੰਨ ਮਹੀਨਿਆਂ ਵਿਚ ਹੀ 10 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਹੈ। ਉਹਨਾਂ ਕਿਾਹ ਕਿ ਜੇਕਰ ਇਹੀ ਕ੍ਰਮ ਜਾਰੀ ਰਿਹਾ ਤਾਂ ਸੂਬਾ ਹੋਰ ਕਰਜ਼ਈ ਹੋ ਜਾਵੇਗਾ।

Punjab Vidhan Sabha ‘ਚ ਮੰਤਰੀਆਂ ਦੀ ਖੜ੍ਹਕੀ, ਇੱਕ ਤੋਂ ਮੰਗ ਲਿਆ ਸਿੱਧਾ ਅਸਤੀਫ਼ਾ? | D5 Channel Punjabi

ਅਕਾਲੀ ਦਲ ਵਿਧਾਇਕ ਦਲ ਦੇ ਆਗੂ ਨੇ ਸਰਕਾਰ ਵੱਲੋਂ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਮਨਸ਼ੇ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਸਰਕਾਰ ਇਸ ਮਾਮਲੇ ਵਿਚ ਵਿਧਾਨ ਸਭਾ ਵਿਚ ਮਤਾ ਪੇਸ਼ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ 10 ਹਜ਼ਾਰ ਪੁਲਿਸ ਮੁਲਾਜ਼ਮਾਂ ਸਮੇਤ ਜਿਹਨਾਂ ਦੀ ਨੌਕਰੀ ਵਾਸਤੇ ਚੋਣ ਕੀਤੀ ਗਈ ਹੈ, ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ। ਉਹਨਾਂ ਮੰਗ ਕੀਤੀ ਕਿ ਪਟਵਾਰੀ ਤੇ ਕਾਨੂੰਗੋ ਦੀਆਂ ਆਸਾਮੀਆਂ ਸਮੇਤ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾਣ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।

SYL Song ‘ਤੇ Police ਦਾ ਨਵਾਂ ਐਕਸ਼ਨ, ਚੱਕਲੇ 4 ਬੰਦੇ! Vidhan Sabha ‘ਚ ਲੀਡਰ ਆਹਮੋ-ਸਾਹਮਣੇ| D5 Channel Punjabi

ਉਹਨਾਂ ਕਿਹਾ ਕਿ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਲਈ 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣ ਅਤੇ ਖੇਤੀਬਾੜੀ ਸਬਸਿਡੀਆਂ ਦੇ ਨਾਲ ਨਾਲ ਨੰਬਰਦਾਰਾਂ ਨੂੰ ਬਣਦਾ ਮਾਣ ਭੱਤਾ ਦਿੱਤਾ ਜਾਵੇ।ਸਰਕਾਰ ਇਯਾਲੀ ਨੇ ਬਜਟ ਵਿਚ ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਦੀ ਵਿਵਸਥਾ ’ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਇਸਨੂੰ ਨਰੇਗਾ ਸਕੀਮ ਨਾਲ ਰਲਾ ਕੇ ਸੁਖਾਲੇ ਢੰਗ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਤੁਰੰਤ ਮੁਆਫ ਕੀਤਾ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button