Breaking NewsD5 specialNewsPunjab

ਜਲੰਧਰ ’ਚ ਯਾਤਰੀ ਸੁਲਤਾਨਪੁਰ ਜਾਣ ਵਾਲੀ ਟ੍ਰੇਨ ‘ਤੇ ਚੜ੍ਹਦੇ ਸਮੇਂ ਹੱਥ ਹਿਲਾਉਂਦੇ ਹੋਏ

ਜਲੰਧਰ : ਆਪੋ–ਆਪਣੇ ਜੱਦੀ ਸਥਾਨਾਂ ਵੱਲ ਜਾਂਦੇ ਸਮੇਂ ਇਹ ਯਾਤਰੀ ਬਹੁਤ ਖੁਸ਼ੀ ਤੇ ਰਾਹਤ ਮਹਿਸੂਸ ਕਰ ਰਹੇ ਹਨ।ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ 7ਮਈ, 2020ਤੱਕ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਤੋਂ 16 ਟ੍ਰੇਨਾਂ ਰਾਹੀਂ 17,938 ਪ੍ਰਵਾਸੀਆਂ ਨੂੰ ਉੱਤਰ ਪ੍ਰਦੇਸ਼, ਬਿਹਾਰ ਤੇ ਝਾਰਖੰਡ ਸਥਿਤ ਉਨ੍ਹਾਂ ਦੇ ਜੱਦੀ ਸਥਾਨਾਂ ਤੱਕ ਪਹੁੰਚਾ ਚੁੱਕਿਆ ਹੈ।ਭਾਰਤੀ ਰੇਲਵੇ ਵੱਲੋਂ ਇਹ ਟ੍ਰੇਨਾਂ 11 ਮਈ ਤੋਂ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਨਾਲ ਲੌਕਡਾਊਨ ਕਰ ਕੇ ਵੱਖੋ–ਵੱਖਰੇ ਸਥਾਨਾਂ ਉੱਤੇ ਫਸੇ ਪ੍ਰਵਾਸੀ ਕਾਮਿਆਂ, ਤੀਰਥ ਯਾਤਰੀਆਂ, ਸੈਲਾਨੀਆਂ, ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਨੂੰ ਆਉਣ–ਜਾਣ ਵਿੱਚ ਮਦਦ ਮਿਲ ਰਹੀ ਹੈ।

Big Breaking-ਜ਼ਮਾਨਤ ਬਾਰੇ ਫੈਸਲਾ ਆਉਣ ਤੋਂ ਪਹਿਲਾਂ ਹੀ ਸਾਬਕਾ DGP ਸੈਣੀ ਨੂੰ ਵੱਡਾ ਝਟਕਾ! D5 Channel Punjabi

‘ਸ਼੍ਰਮਿਕ ਸਪੈਸ਼ਲ ਟ੍ਰੇਨਾਂ’ ਨੂੰ ਦੋਵੇਂ ਸਬੰਧਿਤ ਰਾਜ ਸਰਕਾਰਾਂ ਦੀ ਬੇਨਤੀ ਉੱਤੇ ਇੱਕ ਤੋਂ ਦੂਜੇ ਸਥਾਨਾਂ ਤੱਕ ਅਜਿਹੇ ਫਸੇ ਵਿਅਕਤੀਆਂ ਨੂੰ ਲਿਆਉਣ ਤੇ ਲਿਜਾਣ ਲਈ ਤੈਅ ਮਾਪਦੰਡਾਂ ਅਤੇ ਪ੍ਰੋਟੋਕੋਲਸ ਅਨੁਸਾਰ ਹੀ ਚਲਾਇਆ ਜਾ ਰਿਹਾ ਹੈ।ਫਸੇ ਯਾਤਰੀਆਂ ਦੀ ਆਵਾਜਾਈ ਦੇ ਸਬੰਧ ਵਿੱਚ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੀ ਪਾਲਣਾ ਅਨੁਸਾਰ ਰੇਲਵੇ ਤੇ ਇਸ ਖੇਤਰ ਦੀਆਂ ਰਾਜ ਸਰਕਾਰਾਂ ਨੇ ਇਨ੍ਹਾਂ ਟ੍ਰੇਨਾਂ ਨੂੰ ਸੁਖਾਵੇਂ ਤਰੀਕੇ ਚਲਾਉਣ ਅਤੇ ਤਾਲਮੇਲ ਕਾਇਮ ਰੱਖਣ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button