Breaking NewsD5 specialNewsPunjab

ਜਲੰਧਰ ‘ਚ ਫਿਰ ਕੋਰੋਨਾ ਦਾ ਕਹਿਰ, 6 ਨਵੇਂ Positive ਕੇਸਾਂ ਦੀ ਪੁਸ਼ਟੀ

ਜਲੰਧਰ : ਜਲੰਧਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਜਲੰਧਰ ‘ਚ 6 ਨਵੇਂ ਕੋਰੋਨਾ ਪੌਜ਼ੀਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਹੁਣ ਜਿਲ੍ਹੇ ‘ਚ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ ਵਧਕੇ 228 ਤੱਕ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਪੌਜ਼ੀਟਿਵ ਪਾਏ ਗਏ ਮਾਮਲਿਆਂ ਵਿੱਚੋਂ 5 ਕੇਸ ਪਿਛਲੇ ਦਿਨੀਂ ਜਲੰਧਰ ‘ਚ ਮਿਲੇ ਕੋਰੋਨਾ ਦੇ ਮਰੀਜ਼ ਵਰੁਣ ਨਿਵਾਸੀ ਦਾਦਾ ਕਲੋਨੀ ਦੇ ਸੰਪਰਕ ਵਾਲੇ ਹਨ ਜਦੋਂ ਕਿ ਇੱਕ ਮਰੀਜ਼ ਗੁਰੂ ਅਮਰਦਾਸ ਨਗਰ ਵਿੱਚੋਂ ਸਾਹਮਣੇ ਆਇਆ ਹੈ।

Big Breaking- DSP Balwinder Sekhon ਦੀਆਂ ਵਧੀਆਂ ਮੁਸ਼ਕਿਲਾਂ, ਹੁਣ MLA ਨਾਲ ਪਿਆ ਪੰਗਾ, ਪਰਚਾ ਦਰਜ਼

ਜਿਸਨੂੰ ਸਾਹ ਸਬੰਧਤ ਸਮੱਸਿਆ ਹੋਣ ਦੇ ਕਾਰਨ ਹਸਪਤਾਲ ਵਿੱਚ ਦਾਖ਼ਿਲ ਕਰਵਾਇਆ ਗਿਆ ਸੀ। ਉਸਦੀ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ, ਜਿਸਦੀ ਰਿਪੋਰਟ ਅੱਜ ਪੌਜ਼ੀਟਿਵ ਪਾਈ ਗਈ ਹੈ। ਦੱਸ ਦਈਏ ਕਿ ਜਲੰਧਰ ਵਿੱਚ ਹੁਣ ਕੋਰੋਨਾ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 228 ਤੱਕ ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 7 ਮਰੀਜ਼ ਕੋਰੋਨਾ ਖਿਲਾਫ ਜੰਗ ਲੜਦੇ ਹੋਏ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ ਅਤੇ 190 ਤੋਂ ਜਿਆਦਾ ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button