Breaking NewsNewsPunjab

ਜਦੋਂ ਸਕੂਲੀ ਬੈਗ ’ਚੋ ਨਿਕਲਿਆ ਜ਼ਹਿਰੀਲਾ ਸੱਪ…..

ਤਰਨਤਾਰਨ : ਇੱਕ ਨਿੱਜੀ ਸਕੂਲ ਵਿੱਚ 8ਵੀਂ ਜਮਾਤ ਦੀ ਇੱਕ ਵਿਦਿਆਰਥਣ ਪੂਜਾ ਦੇ ਸਕੂਲ ਬੈਗ ‘ਚੋਂ ਸੱਪ ਨਿਕਲਣ ਨਾਲ ਵਿਦਿਆਰਥੀਆਂ ਵਿੱਚ ਹਫੜਾ ਦਫੜੀ ਮੱਚ ਗਈ। ਸਕੂਲ ਬੈਗ ‘ਚੋਂ ਸੱਪ ਨਿਕਲਣ ਦੀ ਘਟਨਾ ਸੋਸ਼ਲ ਮੀਡੀਆ ‘ਤੇ ਪੂਰੀ ਵਾਇਰਲ ਹੋ ਰਹੀ ਹੈ। ਇਹ ਬੱਚੀ ਇਸ ਘਟਨਾ ਨਾਲ ਇੰਨਾ ਡਰ ਗਈ ਕਿ ਉਹ ਅਜੇ ਸਕੂਲ ਵੀ ਨਹੀਂ ਆ ਰਹੀ। ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ। ਜਾਣਕਾਰੀ ਮੁਤਾਬਿਕ 8ਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਪੂਜਾ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਕੂਲ ਪੁੱਜੀ ਤਾਂ ਉਸ ਨੇ ਆਪਣਾ ਬੈਗ ਜਮਾਤ ‘ਚ ਰੱਖ ਦਿੱਤਾ। ਇਸ ਉਪਰੰਤ ਉਸਦੇ ਬੈਗ ‘ਚ ਹਿਲਜੁੱਲ ਹੋਣ ਲੱਗ ਗਈ, ਜਿਸ ਨਾਲ ਉੱਥੇ ਹਾਜਰ ਵਿਦਿਆਰਥੀ ਕਾਫ਼ੀ ਡਰ ਗਏ।

Read Also ਜਦੋਂ 24 ਘੰਟੇ ਤੋਂ ਲਾਪਤਾ ਮਹਿਲਾ ਦੀ ਲਾਸ਼ ਮਿਲੀ ਸੱਪ ਦੇ ਢਿੱਡ ‘ਚੋਂ…

ਇਸ ਬਾਰੇ ਅਧਿਆਪਕਾਂ ਨੂੰ ਦੱਸਿਆ। ਅਧਿਆਪਕਾਂ ਨੇ ਜਦੋਂ ਬੈਗ ਦੀ ਥੋੜ੍ਹੀ ਜਿਹੀ ਜਿੱਪ ਖੋਲ੍ਹ ਕੇ ਦੇਖਿਆ ਤਾਂ ਉਸ ‘ਚੋਂ ਸੱਪ ਦੀ ਪੂਛ ਦਿਖਾਈ ਦਿੱਤੀ। ਇਸ ਉਪਰੰਤ ਪ੍ਰਬੰਧਕਾਂ ਨੂੰ ਬੁਲਾਇਆ। ਪ੍ਰਬੰਧਕਾਂ ਵਲੋਂ ਸਕੂਲ ਤੋਂ ਦੂਰ ਜਾ ਕੇ ਖੇਤਾਂ ਦੇ ਕੋਲ ਬੈਗ ਖੋਲ੍ਹ ਕੇ ਸੱਪ ਨੂੰ ਛੱਡ ਦਿੱਤਾ ਗਿਆ।ਅਧਿਆਪਕਾਂ ਨੇ ਦੱਸਿਆ ਕਿ ਸੱਪ ਲੜਕੀ ਦੇ ਬੈਗ `ਚ ਘਰੋਂ ਹੀ ਆਇਆ ਸੀ ਪਰ ਪ੍ਰਮਾਤਮਾ ਦਾ ਸ਼ੁੱਕਰ ਹੈ ਕਿ ਕੋਈ ਅਣਹੋਣੀ ਘਟਨਾ ਨਹੀਂ ਵਾਪਰੀ। ਇਸ ਘਟਨਾ ਤੋਂ ਪੂਜਾ ਇੰਨੀ ਘਾਬਰ ਗਈ ਹੈ ਕਿ ਉਹ ਅਜੇ ਤੱਕ ਸਕੂਲ ਵੀ ਨਹੀਂ ਆ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button