ਜਦੋਂ ਮਾਈ ਦਾ ਸਸਕਾਰ ਕਰਨ ਆਏ ਲੋਕਾਂ ’ਚੋਂ ਪੰਜ ਆਪ ਹੀ ਫੁਕੇ
ਸਿਵਿਆਂ ‘ਚ ਹੋਏ ਧਮਾਕੇ ਵਿਚ ਦੋ ਗੰਭੀਰ, ਇੱਕ ਬੱਚੇ ਸਣੇ ਬਾਕੀ ਤਿੰਨ ਹੋਰ ਜ਼ੇਰੇ ਇਲਾਜ
ਮੋਗਾ : ਸਾਨੂੰ ਅਕਸਰ ਇਹ ਕਹਾਵਤ ਸੁਣਨ ਨੂੰ ਮਿਲਦੀ ਹੈ ‘ਹਮ ਤੋ ਡੂਬੇਂਗੇ ਸਨਮ ਤੁਮਕੋ ਭੀ ਲੇ ਡੂਬੇਂਗੇ’ ਤੇ ਇਹ ਕਹਾਵਤ ਮੋਗਾ ਜ਼ਿਲ੍ਹੇ ਦੇ ਪਿੰਡ ਮਹੇਸਰੀ ਵਿਖੇ ਉਦੋਂ ਸੱਚ ਹੁੰਦੀ ਨਜ਼ਰ ਆਈ ਜਦੋਂ ਪਿੰਡ ਦੀਆਂ ਮੜੀਆਂ ਵਿੱਚ ਇੱਕ ਬਜ਼ੁਰਗ ਔਰਤ ਦਾ ਦਾਹ ਸੰਸਕਾਰ ਕਰਨ ਆਏ ਲੋਕਾਂ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਲਾਸ਼ ਨੂੰ ਗੈਸ ਦੀ ਭੱਠੀ ਰਾਹੀਂ ਅਗਨ ਭੇਟ ਕਰ ਰਹੇ ਲੋਕ ਇੱਕ ਜ਼ੋਰਦਾਰ ਧਮਾਕੇ ਨਾਲ ਬੁਰੀ ਤਰ੍ਹਾਂ ਝੁਲਸ ਗਏ। ਇਹ ਧਮਾਕਾ ਗੈਸ ਵਾਲੀ ਭੱਠੀ ਵਿਚੋਂ ਗੈਸ ਲੀਕ ਹੋਣ ਕਾਰਨ ਹੋਇਆ ਸੀ ਜਿਸ ਕਾਰਨ ਮੌਕੇ ’ਤੇ ਮੌਜੂਦ ਪੰਜ ਵਿਅਕਤੀਆਂ ਦੇ ਕੱਪੜੇ, ਵਾਲ, ਕੇਸ ਤੇ ਦਾੜ੍ਹੀਆਂ ਬੁਰੀ ਤਰ੍ਹਾਂ ਸੜ ਗਏ। ਮੌਕੇ ਤੇ ਹਾਲਾਤ ਇਹੋ ਜਿਹੇ ਬਣ ਗਏ ਕਿ ਲੋਕ ਮ੍ਰਿਤਕ ਮਾਈ ਦੀ ਲਾਸ਼ ਨੂੰ ਫੂਕਣਾ ਭੁੱਲ ਕੇ ਆਪੋ ਆਪਣੇ ਜ਼ਿੰਦਾ ਫੁੱਕ ਰਹੇ ਲੋਕਾਂ ਨੂੰ ਬਚਾਉਣ ਵਿੱਚ ਲੱਗ ਗਏ। ਝੁਲਸੇ ਵਿਅਕਤੀਆਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
Read Also ਵਿਆਹ ਵਾਲੇ ਘਰ ‘ਚ ਅਚਾਨਕ ਵਾਪਰਿਆ ਵੱਡਾ ਹਾਦਸਾ
ਪ੍ਰਤੱਖ ਦਰਸ਼ੀਆਂ ਅਨੁਸਾਰ ਜਿਸ ਵੇਲੇ ਇਹ ਧਮਾਕਾ ਹੋਇਆ ਉਸ ਵੇਲੇ ਲਾਸ਼ ਨੂੰ ਗੈਸ ਦੀ ਭੱਠੀ ਰਾਹੀਂ ਫੂਕਣ ਦੀ ਤਿਆਰੀ ਚੱਲ ਰਹੀ ਸੀ ਤੇ ਅਚਾਨਕ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ। ਅਫਸੋਸ ਵਿਚ ਖੜ੍ਹੇ ਲੋਕ ਡਰ ਦੇ ਮਾਰੇ ਚੀਕਾਂ ਮਾਰ ਕੇ ਉੱਥੋਂ ਦੌੜ੍ਹ ਗਏ। ਜਦੋਂ ਇਹ ਧਮਾਕਾ ਕੁਝ ਸ਼ਾਂਤ ਹੋਇਆ ਤਾਂ ਉੱਥੇ ਅੱਗ ਨਾਲ ਝੁਲਸ ਰਹੇ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਤੇ ਇਸ ਦੌਰਾਨ ਚਾਰੇ ਪਾਸੇ ਹਫੜਾ ਦਫੜੀ ਮਚੀ ਰਹੀ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਝੁਲਸੇ ਵਿਅਕਤੀਆਂ ਵਿਚੋਂ ਇੱਕ ਅੱਠ ਸਾਲ ਦਾ ਬੱਚਾ ਵੀ ਸ਼ਾਮਲ ਹੈ ਜੋ ਕਿ ਜ਼ੇਰੇ ਇਲਾਜ ਹੈ। ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਜਿਸ ਦਾ ਕਹਿਣਾ ਹੈ ਕਿ ਅਸਲ ਕਾਰਨਾਂ ਦਾ ਜਲਦ ਹੀ ਪਤਾ ਲੱਗ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.