Breaking NewsD5 specialInternationalNewsTop News

ਜਦੋਂ ਕੈਂਚੀ ਨਾ ਚੱਲੀ ਤਾਂ ਦੰਦਾਂ ਨਾਲ ਕੱਟਿਆ ਪਾਕਿਸਤਾਨੀ ਜੇਲ੍ਹ ਮੰਤਰੀ ਨੇ ਰਿਬਨ

ਇਸਲਾਮਾਬਾਦ : ਸੋਸ਼ਲ ਮੀਡੀਆ ‘ਤੇ ਅਕਸਰ ਹੀ ਮਜ਼ੇਦਾਰ ਵੀਡਿਓ ਵਾਇਰਲ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਇਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਪਾਕਿਸਤਾਨ ਤੋਂ ਹੈ। ਦਰਅਸਲ ਹੁਣ ਉੱਥੇ ਦੇ ਇਕ ਮੰਤਰੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪੰਜਾਬ ਪ੍ਰਾਂਤ ਦੇ ਜੇਲ੍ਹ ਮੰਤਰੀ ਅਤੇ ਸਰਕਾਰੀ ਬੁਲਾਰੇ ਫਯਾਜ਼ ਅਲ ਹਸਨ ਚੌਹਾਨ ਦਾ ਹੈ। ਇਸ ਵਿੱਚ ਜੇਲ੍ਹ ਮੰਤਰੀ ਆਪਣੇ ਦੰਦਾਂ ਨਾਲ ਰਿਬਨ ਕੱਟਦੇ ਹੋਏ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਖੁਦ ਇਸ ਵੀਡੀਓ ਨੂੰ ਆਪਣੇ ਟਵਿੱਟਰ ਹੈਂਡਲ ਨਾਲ ਸ਼ੇਅਰ ਕੀਤਾ ਹੈ।

ਕਿਸਾਨਾਂ ਨੇ ਘੇਰ ਲਿਆ ਕਾਂਗਰਸੀ ਮੰਤਰੀ, ਰੱਖੀ ਨਵੀਂ ਮੰਗ, ਦਿੱਤੀ ਚੇਤਾਵਨੀ ! D5 Channel Punjabi

ਕੈਂਚੀ ਕੰਮ ਨਹੀਂ ਕਰ ਰਹੀ ਸੀ
ਵੀਡੀਓ ਨੂੰ ਸਾਂਝਾ ਕਰਦਿਆਂ, ਮੰਤਰੀ ਫਯਾਜ਼ ਅਲ ਹਸਲ ਚੌਹਾਨ ਨੇ ਲਿਖਿਆ ਹੈ ਕਿ ਉਸ ਨੇ ਇੱਕ ਦੁਕਾਨ ਦਾ ਉਦਘਾਟਨ ਕਰਨਾ ਸੀ, ਪਰ ਰਿਬਨ ਕੱਟਣ ਲਈ ਰੱਖੀ ਕੈਂਚੀ ਨੇ ਮੌਕੇ ‘ਤੇ ਕੰਮ ਨਹੀਂ ਕੀਤਾ, ਇਸ ਦੇ ਚੱਲਦਿਆਂ ਜੇਲ੍ਹ ਮੰਤਰੀ ਨੇ ਰਿਬਨ ਕੱਟਣ ਲਈ ਆਪਣੇ ਦੰਦਾਂ ਦਾ ਇਸਤੇਮਾਲ ਕਰ ਲਿਆ। ਜੇਲ੍ਹ ਮੰਤਰੀ ਦੇ ਟਵਿੱਟਰ ਅਕਾਉਂਟ ‘ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ 18 ਹਜ਼ਾਰ ਵਾਰ ਦੇਖਿਆ ਜਾ ਚੁੱਕਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ ‘ਤੋਂ ਇਹ ਵੀਡਿਓ ਪੋਸਟ ਕਰਦਿਆਂ ਲਿਖਿਆ, “ਮੇਰੇ ਹਲਕੇ ਵਿੱਚ ਦੁਕਾਨ ਖੋਲ੍ਹਣ ਦਾ ਅਨੋਖਾ ਤਰੀਕਾ… .. ਕੈਂਚੀ ਖੁੰਢੀ ਅਤੇ ਰਖਬ ਸੀ… ਦੁਕਾਨਦਾਰ ਨੂੰ ਸ਼ਰਮਿੰਦਗੀ ਤੋਂ ਬਚਾਉਣ ਲਈ ਮੈਂ ਇੱਕ ਨਵਾਂ ਵਿਸ਼ਵ ਰਿਕਾਰਡ ਬਣਇਆ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button