PunjabTop News

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸਾਖੀ ਮੌਕੇ ਵੱਡੀ ਗਿਣਤੀ ਚ ਸੰਗਤਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚਣ ਦੀ ਕੀਤੀ ਅਪੀਲ

ਤਲਵੰਡੀ ਸਾਬੋ : ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਈ ਇਕੱਤਰਤਾ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਸੰਬੋਧਨ ਕੀਤਾ ਗਿਆ ਤੇ ਉਨ੍ਹਾਂ ਕਿਹਾ ਕਿ ਦੁਨੀਆਂ ’ਚ ਜੇ ਕੋਈ ਵੀ ਸਿੱਖ ਸਿੱਖੀ ਦੇ ਹੱਕ ’ਚ ਆਵਾਜ਼ ਉਠਾਵੇਗਾ ਤਾਂ ਉਸ ਨਾਲ ਹੋਰ ਕੋਈ ਖੜ੍ਹੇ ਜਾਂ ਨਾ ਖੜ੍ਹੇ ਅਕਾਲ ਤਖ਼ਤ ਸਾਹਿਬ ਜ਼ਰੂਰ ਖੜ੍ਹੇਗਾ। ਇਸ ਦੌਰਾਨ ਉਹਨਾਂ ਨੇ ਫੇਕ ਨਿਊਜ਼ਾਂ, ਸਿੱਖਾਂ ਦਾ ਅਕਸ ਵਿਗਾੜਨ ਵਾਲੀਆਂ ਖ਼ਬਰਾਂ ਪੇਸ਼ ਕਰਨ ਤੇ ਵੀ ਮੀਡੀਆ ਨੂੰ ਚੇਤਾਵਨੀ ਦਿੱਤੀ। ਉਹਨਾਂ ਆਖਿਆ ਕਿ ਪੰਜਾਬ ਦਾ ਮਾਹੌਲ ਸਾਂਤ ਹੈ ਪਰ ਇਸ ਨੂੰ ਜਾਣਬੁੱਝ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਅਜਿਹੇ ਹਲਾਤ ਬਣਾ।

ਮਾਸਟਰਨੀ ਨੇ ਕਿਉਂ ਪਾਇਆ ਪੁਲਿਸ ਵਾਲਿਆਂ ਨੂੰ ਜੱਫ਼ਾ! ਇਕੱਲੀ ਨੇ ਪਾਤਾ ਭੜਥੂ | Sangrur Teachers Protest

ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਵਿਸਾਖੀ ਵਾਲੇ ਦਿਨ ਵੱਡੀ ਗਿਣਤੀ ਚ ਆ ਇਥੇ ਦਰਸ਼ਨ ਕਰੋ ਤੇ ਸਮਾਗਮਾਂ ਚ ਸ਼ਾਮਿਲ ਹੋਵੋ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਵੱਖ ਵੱਖ ਅਦਾਰਿਆਂ ਤੋਂ ਆਏ ਪੱਤਰਕਾਰਾਂ ਨੇ ਵੀ ਮੰਚ ਤੋਂ ਆਪਣੀ ਗੱਲ ਰੱਖੀ ਤੇ ਚੱਲ ਰਹੇ ਮਾਹੌਲ ਸਬੰਧੀ ਚਿੰਤਾ ਜਾਹਿਰ ਕੀਤੀ। ਪੰਜਾਬ ਦੇ ਮੀਡੀਆ ਨੂੰ ਨਿਸ਼ਾਨਾ ਬਣਾ ਉਹਨਾਂ ਨੂੰ ਬਲੌਕ ਕਰਨ ਦੀ ਨਿਖੇਧੀ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਦੀ ਹਾਜ਼ਰੀ ‘ਚ ਦੀਵਾਨ ਹਾਲ ਭਾਈ ਡੱਲ ਸਿੰਘ ਜੀ ਵਿਖੇ ਹੋ ਰਹੀ ਇਸ ਵਿਸ਼ੇਸ਼ ਇਕੱਤਰਤਾ ਵਿੱਚ ਹਮੀਰ ਸਿੰਘ, ਦੀਪਕ ਚਨਾਰਥਲ, ਜਗਤਾਰ ਭੁੱਲਰ, ਸਵਰਨ ਸਿੰਘ ਦਾਨੇਵਾਲੀਆ ਸਮੇਤ ਪੰਜਾਬ ਦੇ ਸੀਨੀਅਰ ਪੱਤਰਕਾਰਾਂ ਨੇ ਸ਼ਿਰਕਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button