NewsBreaking NewsD5 specialIndiaPoliticsPunjab

ਛੋਟੇ ਬੈਂਸ ਵਾਂਗ ਗਰਜਿਆ ਵੱਡਾ ਬੈਂਸ ਬਾਗ਼ੀ ਅਕਾਲੀਆਂ ਨਾਲ ਮਿਲ ਕੇ ਠੋਕਣਗੇ ਮੰਜੀ!

ਲੁਧਿਆਣਾ : ਸੁਖਪਾਲ ਖਹਿਰਾ ਸਾਡਾ ਆਪਣਾ ਅਤੇ ਅਸੀਂ ਖਹਿਰਾ ਦੇ…ਇਹ ਬਿਆਨ ਦੇ ਕੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਇਕ ਵਾਰ ਫੇਰ ਸਿਆਸੀ ਸਫ਼ਾਂ ‘ਚ ਧਮਾਕਾ ਕਰ ਦਿੱਤਾ ਹੈ। ਹੋਰ ਤਾਂ ਹੋਰ ਆਉਣ ਵਾਲੇ ਦਿਨਾਂ ‘ਚ ਮਹਾਂ ਗਠਜੋੜ ਹੋਣ ਦਾ ਸਪੱਸ਼ਟ ਸੰਕੇਤ ਵੀ ਦੇ ਦਿੱਤਾ ਹੈ। ਬੈਂਸ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਵੀ ਇਸ਼ਾਰਾ ਕੀਤਾ ਕਿ ਬਾਗ਼ੀ ਅਕਾਲੀ ਆਗੂ ਵੀ ਉਹਨਾਂ ਦੇ ਨਾਲ ਆ ਸਕਦੇ ਹਨ। ਬੇਅਦਬੀ ਅਤੇ ਗੋਲੀਕਾਂਡ ‘ਤੇ ਬਣੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ‘ਤੇ ਵੀ ਬਲਵਿੰਦਰ ਸਿੰਘ ਬੈਂਸ ਨੇ ਸੰਗੀਨ ਸਵਾਲ ਖੜ੍ਹੇ ਕੀਤੇ ਜੋ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਕਰਨਗੇ।

Read Also ਸਿਮਰਜੀਤ ਬੈਂਸ ਨੇ ਮਾਰਿਆ LIVE ਛਾਪਾ, ਦਫ਼ਤਰ ਛੱਡ ਕੇ ਭੱਜਿਆ ਅਧਿਕਾਰੀ!

ਲੋਕ ਇਨਸਾਫ਼ ਪਾਰਟੀ ਨੇ ਇਕ ਵਾਰ ਫੇਰ ਐਲਾਨ ਕੀਤਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹਰ ਹਾਲ ਵਿੱਚ ਲੜਨਗੇ। ਖਹਿਰਾ ਤੇ ਬੈਂਸ ਭਰਾਵਾਂ ਦੀ ਤਿਕੜੀ ਤਾਂ ਪਹਿਲਾਂ ਹੀ ਕੇਜਰੀਵਾਲ ਦੀਆਂ ਅੱਖਾਂ ‘ਚ ਰੜਕਦੀ ਹੈ। ਲਿਹਾਜ਼ਾ ਹੁਣ ਅਕਾਲੀ ਆਗੂ ਵੀ ਜੇਕਰ ਬੈਂਸ ਜਾਂ ਖਹਿਰਾ ਨਾਲ ਹੱਥ ਮਿਲਾ ਕੇ ਮੈਦਾਨ ‘ਚ ਉਤਰਨਗੇ ਤਾਂ ਇਹ ਬਾਦਲਾਂ ਦੇ ਨਾਲ ਕੈਪਟਨ ਸਰਕਾਰ ਲਈ ਵੀ ਵੱਡੀ ਚੁਣੌਤੀ ਹੋਵੇਗੀ ਇਕ ਪਾਸੇ 2019 ਦੀਆਂ ਲੋਕ ਸਭਾ ਚੋਣਾਂ ‘ਚ ਧਮਾਕੇਦਾਰ ਜਿੱਤ ਲਈ ਕਾਂਗਰਸ ਹੱਥ ਪੈਰ ਮਾਰ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਅੰਦਰੂਨੀ ਸੰਕਟ ਵਿੱਚ ਹੀ ਉਲਝੇ ਹੋਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button