Breaking NewsD5 specialNewsPoliticsPunjab

ਸਿਮਰਜੀਤ ਬੈਂਸ ਨੇ ਮਾਰਿਆ LIVE ਛਾਪਾ, ਦਫ਼ਤਰ ਛੱਡ ਕੇ ਭੱਜਿਆ ਅਧਿਕਾਰੀ!

ਮੋਹਾਲੀ : ਆਪਣੀ ਛਾਪੇਮਾਰੀ ਅਤੇ ਰਿਕਾਰਡਾਂ ਦੀ ਗੱਲ ਕਰਨ ਲਈ ਮਸ਼ਹੂਰ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਫਤਰ ‘ਚ ਛਾਪਾ ਮਾਰਿਆ। ਸਿਮਰਜੀਤ ਬੈਂਸ ਇਥੇ ਵੀ ਰਿਕਾਰਡ ਦਾ ਇੱਕ ਵੱਡਾ ਖਰੜਾ ਲੈ ਕੇ ਪਹੁੰਚੇ, ਪਰ ਉਨ੍ਹਾਂ ਕਿਸੇ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸਿਮਰਜੀਤ ਬੈਂਸ ਮੁਤਾਬਕ ਇਹ ਰਿਕਾਰਡ ਕ੍ਰਿਸ਼ਨ ਕੁਮਾਰ ਵੱਲੋਂ ਧਰਨੇ ਤੇ ਬੈਠੇ ਅਧਿਆਪਕਾਂ ਬਾਰੇ ਦੱਸੇ ਗਏ ਕਥਿਤ ਝੂਠੇ ਰਿਕਾਰਡ ਦੀ ਪੋਲ ਖੋਲ੍ਹੇਗਾ। ਅਸਲ ਵਿੱਚ ਸਿਮਰਜੀਤ ਸਿੰਘ ਬੈਂਸ ਦਾ ਦੋਸ਼ ਹੈ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ 15 ਹਜ਼ਾਰ ਰੁਪਏ ਤੇ ਪੱਕੇ ਹੋਣ ਦੀ ਸਹਿਮਤੀ ਜਤਾਉਣ ਵਾਲੇ ਅਧਿਆਪਕਾਂ ਦਾ ਡਾਟਾ ਗਲਤ ਪੇਸ਼ ਕਰ ਰਹੇ ਹਨ।

Read Also ਵਾਪਸੀ ਸਮੇਂ ਸਿਮਰਜੀਤ ਬੈਂਸ ਨੂੰ ਦਿਖੇ ਕਾਲੇ ਝੰਡੇ

ਇਸ ਤੋਂ ਪਹਿਲਾਂ ਵੀ ਸਿਮਰਜੀਤ ਬੈਂਸ ਸਿੱਖਿਆ ਸਕੱਤਰ ਦੇ ਦਫਤਰ ਵਿੱਚ ਜਾ ਕੇ ਸਹਿਮਤੀ ਜਤਾਉਣ ਵਾਲੇ 94 ਪ੍ਰਤੀਸ਼ਤ ਅਧਿਆਪਕਾਂ ਦੇ ਡਾਟੇ ਦੀ ਮੰਗ ਕਰ ਚੁੱਕੇ ਨੇ, ਪਰ ਉਸ ਸਮੇਂ ਵੀ ਸਿੱਖਿਆ ਸਕੱਤਰ ਵੱਲੋਂ ਉਨ੍ਹਾਂ ਨੂੰ ਕੋਈ ਰਿਕਾਰਡ ਨਹੀਂ ਦਿੱਤਾ ਗਿਆ, ਲਿਹਾਜ਼ਾ ਹੁਣ ਦੇਖਣਾ ਹੋਵੇਗਾ ਕਿ ਸਿਮਰਜੀਤ ਬੈਂਸ ਵੱਲੋਂ ਪੇਸ਼ ਕੀਤੇ ਜਾਣ ਵਾਲੇ ਡਾਟੇ ਵਿੱਚੋਂ ਕਿਹੜਾ ਰਿਕਾਰਡ ਬੰਬ ਸਿੱਖਿਆ ਸਕੱਤਰ ਦੇ ਸਿਰ ਫੁੱਟਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button