Breaking NewsD5 specialNewsPunjab

ਛੋਟਾ ਭਗਤ ਸਿੰਘ ਫੇਰ ਮਾਰ ਗਿਆ ਕਰਾਰੀ ਸੱਟ | ਪਖੰਡੀ ਬਾਬਿਆਂ ਦੀ ਲੁੱਟ | ਕਿਵੇਂ ਸੀਰੀ ਨੂੰ ਸਰਪੰਚ ਬਣਾਕੇ ਲੁੱਟਦੇ ਲੀਡਰ

ਪਟਿਆਲਾ : ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਇਹਨਾਂ ਬੱਚਿਆਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ‘ਚ ਸਰਕਾਰ ਅਤੇ ਸਮਾਜ ਨੂੰ ਚੋਟ ਮਾਰਦੇ ਹਨ। ਭਾਵੇਂ ਉਹ ਜਾਤੀਵਾਦ ਹੋਵੇ, ਪਾਖੰਡਵਾਦ ਤੇ ਡੇਰਾਵਾਦ ਹੋਵੇ। ਇੱਕ ਵੀਡੀਓ `ਚ ਇਹ ਬੱਚੇ ਇਕ ਸੀਰੀ ਨੂੰ ਸਰਪੰਚ ਬਣਾਉਣ ਦਾ ਅਸਲ ਮਕਸਦ ਦੱਸਦੇ ਨਜ਼ਰ ਆ ਰਹੇ ਹਨ। ਜਿਸ ‘ਚ ਸਰਮਾਏਦਾਰਾਂ ਦੀ ਸਿਆਣਪ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ। ਗੁਰਸੇਵਕ ਸਿੰਘ ‘ਤੇ ਉਸ ਦੀ ਟੀਮ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਪੰਜਾਬ ‘ਚ ਫੈਲੇ ਪਖੰਡਵਾਦ ਅਤੇ ਡੇਰਾਵਾਦ ‘ਤੇ ਚੋਟ ਮਾਰੀ ਗਈ ਹੈ ਕਿ ਕਿਸ ਤਰ੍ਹਾਂ ਇਹਨਾਂ ਡੇਰਿਆਂ ‘ਚ ਭੋਲੇ ਭਾਲੇ ਲੋਕਾਂ ਨੂੰ ਭਰਮਾਇਆ ਜਾਂਦਾ ਹੈ।

ਚੀਨ ਦੇ ਹਮਲੇ ‘ਚ ਸ਼ਹੀਦ ਹੋਏ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਦਾ ਵੱਡਾ ਐਲਾਨ

ਤਾਂ ਇਹ ਸੀ ਇਹਨਾਂ ਨਿੱਕੇ ਨਿੱਕੇ ਬੱਚਿਆਂ ਦੀ ਪੇਸ਼ਕਾਰੀ। ਇਹਨਾਂ ਨੂੰ ਮਾਮੂਲੀ ਬੱਚੇ ਸਮਝਣਾ ਵੱਡੀ ਭੁੱਲ ਹੋਵੇਗੀ। ਉਹ ਮਸਲੇ ਜਿੰਨਾਂ ਨੂੰ ਲੋਕ ਅਣਗੋਲਿਆ ਕਰ ਜਾਂਦੇ ਹਨ ਤੇ ਸਮੇਂ ਨਾਲ ਕਰਜ਼ਦਾਰ ਹੋ ਕੇ ਮਾੜੇ ਰਾਹਾਂ ਵੱਲ ਤੁਰ ਪੈਂਦੇ ਹਨ। ਜਿਹੜੇ ਮਸਲੇ ਸਿਆਸੀ ਚੁਸਤ-ਚਲਾਕੀ ਨਾਲ ਜੁੜੇ ਹੁੰਦੇ ਹਨ। ਜਿੰਨਾਂ ਨਾਲ ਲੋਕ ਸਦੀਆਂ ਤੋਂ ਠੱਗੇ ਮਾਰ ਜਾ ਰਹੇ ਹਨ। ਉਹਨਾਂ ਮਸਲਿਆਂ ਦੀ ਆਵਾਜ਼ ਬਣ ਰਹੇ ਹਨ। ਇਹ ਸਿਆਣੇ ਤੇ ਸੂਝਵਾਨ ਬੱਚੇ ਉਮੀਦ ਹੈ ਕਿ ਲੋਕ ਇਹਨਾਂ ਦੀਆਂ ਵੀਡੀਓਜ਼ ਤੋਂ ਮਨੋਰੰਜਨ ਦੀ ਥਾਂ ਸਬਕ ਲੈਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button