InternationalTop News
ਛੇ ਲੋਕਾਂ ਨੂੰ ਲੈ ਕੇ ਬੋਸਟਨ ਜਾ ਰਿਹਾ ਹਵਾਈ ਜਹਾਜ਼ ਗਾਇਬ, FAA ਨਾਲ ਟੁੱਟਿਆ ਸੰਪਰਕ

ਵਾਸ਼ਿੰਗਟਨ : ਛੇ ਲੋਕਾਂ ਨੂੰ ਲੈ ਕੇ ਬਰਮੂਡਾ ਤੋਂ ਬੋਸਟਨ ਜਾ ਰਿਹਾ ਹਵਾਈ ਜਹਾਜ਼ ਲਾਪਤਾ ਹੋ ਗਿਆ ਹੈ। ਅਮਰੀਕੀ ਕੋਸਟ ਗਾਰਡ ਨੇ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਸਵੇਰੇ ਨੈਨਟਕੇਟ ਦੇ ਤੱਟ ਨੇੜੇ ਜਹਾਜ਼ ਦੀ ਭਾਲ ਕੀਤੀ ਜਾ ਰਹੀ ਸੀ।ਫੈੱਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਗਲਫਸਟ੍ਰੀਮ ਜੀ100 ਦਾ ਸੰਪਰਕ ਸ਼ਨੀਵਾਰ ਦੀ ਤੜਕੇ ਟੁੱਟ ਗਿਆ ਸੀ। ਇਸ ਦੀ ਭਾਲ ਲਈ ਹਵਾ ਅਤੇ ਪਾਣੀ, ਦੋਵਾਂ ਥਾਵਾਂ ’ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਫਲਾਈਟਅਵੇਅਰ ਅਨੁਸਾਰ, ਇਹ ਜਹਾਜ਼ ਬਰਮੂਡਾ ਦੇ ਐੱਲਐੱਫ ਵੇਡ ਇੰਟਰਨੈਸ਼ਨਲ ਏਅਰਪੋਰਟ ਤੋਂ ਬੋਸਟਨ ਲੋਕਨ ਇੰਟਰਨੈਸ਼ਨਲ ਏਅਰਪੋਰਟ ਲਈ ਰਾਤ ਦੇ ਸਮੇਂ ਨਿਕਲਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




