PunjabTop News

ਛਿੱਬੜ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਦੇ ਪ੍ਰਧਾਨ ਤੇ ਭੁੱਲਰ ਜਨਰਲ ਸਕੱਤਰ ਬਣੇ

ਚੰਡੀਗੜ੍ਹ(ਬਿੰਦੂ ਸਿੰਘ) : ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਕਮੇਟੀ ਦੀ ਅੱਜ ਸਾਲ 2022-23 ਲਈ ਹੋਈ ਚੋਣ ਚ ਪੰਜਾਬੀ ਜਾਗਰਣ ਦੇ ਸੀਨੀਅਰ ਪਤਰਕਾਰ ਜੈ ਸਿੰਘ ਛਿੱਬੜ ਅਤੇ ਰੋਜ਼ਾਨਾ ਸਪੋਕਸਮੈਨ ਦੇ ਗੁਰਉਪਦੇਸ਼ ਭੁੱਲਰ ਜਨਰਲ ਸਕੱਤਰ ਚੁਣੇ ਗਏ ਹਨ।ਸੱਚ ਕਹੂੰ ਦੇ ਪੱਤਰਕਾਰ ਅਸ਼ਵਨੀ ਚਾਵਲਾ ਉਪ ਪ੍ਰਧਾਨ ਦੀ ਚੋਣ ਜਿਤੇ ਹਨ। ਜਿਕਰਯੋਗ ਹੈ ਕਿ ਪਹਿਲੀ ਵਾਰ ਵਿਧਾਨ ਸਭਾ ਗੈਲਰੀ ਚ ਤਿੰਨੇ ਅਹੁਦਿਆਂ ਉਪਰ ਪੰਜਾਬੀ ਅਖਬਾਰਾਂ ਦੇ ਪੱਤਰਕਾਰ ਆਏ ਹਨ।ਇਹ ਚੋਣ ਵਿਧਾਨ ਸਭਾ ਦੇ ਸਕੱਤਰ ਸੁਰਿੰਦਰਪਾਲ ਦੀ ਦੇਖ ਰੇਖ ਚ ਹੋਈ।ਸਰਬਸਮਤੀ ਨ ਹੋਣ ਕਾਰਨ ਫੈਸਲਾ ਵੋਟਾਂ ਨਾਲ ਹੋਇਆ।

CM ਮਾਨ ਬਣੇ ਜੇਲ੍ਹ ਮੰਤਰੀ, ਪੈ ਗਈਆਂ ਭਾਜੜਾਂ!

ਪ੍ਰਧਾਨ ਦੀ ਚੋਣ ਚ ਜਗਬਾਣੀ ਦੇ ਪੱਤਰਕਾਰ ਰਮਨਜੀਤ ਅਤੇ ਜੈ ਸਿੰਘ ਛਿੱਬੜ ਨੂੰ ਬਰਾਬਰ 13-13 ਵੋਟਾਂ ਮਿਲੀਆਂ।ਟਾਸ ਨਾਲ ਹੋਏ ਫੈਸਲੇ ਚ ਛਿੱਬੜ ਜੇਤੂ ਰਹੇ।ਜਨਰਲ ਸਕੱਤਰ ਲਈ ਗੁਰਉਪਦੇਸ਼ ਭੁੱਲਰ ਅਤੇ ਅਜੀਤ ਦੇ ਵਿਕਰਮ ਜੀਤ ਚ ਫਸਵੇਂ ਮੁਕਾਬਲੇ ਚ 2 ਵੋਟਾਂ ਦੇ ਫਰਕ ਨਾਲ ਫੈਸਲਾ ਹੋਇਆ।ਉਪ ਪ੍ਰਧਾਨ ਦੀ ਚੋਣ ਚ ਅਸ਼ਵਨੀ ਚਾਵਲਾ ਆਜ ਤਕ ਦੇ ਸਤਿੰਦਰ ਚੌਹਾਨ ਨਾਲ ਸਿਧੇ ਮੁਕਾਬਲੇ ਚ ਸਫਲ ਹੋਏ।ਪ੍ਰੈਸ ਗੈਲਰੀ ਕਮੇਟੀ ਦਾ ਮੁੱਖ ਕੰਮ ਸਾਲ ਦੌਰਾਨ ਹੋ ਰਹੇ ਸੈਸ਼ਨਾਂ ਲਈ ਪਤਰਕਾਰਾਂ ਲਈ ਇੰਟਰੀ ਪਾਸ ਜਾਰੀ ਕਰਵਾਉਣ ਦੇ ਨਾਲ ਕਵਰੇਜ ਲਈ ਪ੍ਰਬੰਧ ਦੇਖਣਾ ਹੁੰਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button