Breaking NewsD5 specialNewsPress ReleasePunjab

ਛਾਤੀ ਦੇ ਕੈਂਸਰ ਦਾ ਛੇਤੀ ਪਤਾ ਲੱਗਣ ਨਾਲ ਮਰੀਜ਼ ਦੇ ਸਿਹਤਯਾਬ ਹੋਣ ਦੀਆਂ ਸੰਭਾਵਨਾਵਾਂ ਵਧੇਰੇ : ਡਾ. ਰਾਜਨ ਸਾਹੂ

ਪੰਚਕੂਲਾ : ਵਿਸ਼ਵ ਕੈਂਸਰ ਦਿਵਸ ’ਤੇ ਆਯੋਜਿਤ ਇਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪਾਰਸ ਹਸਪਤਾਲ ਪੰਚਕੂਲਾ ਦੇ ਸਰਜੀਕਲ ਆਨਕੋਲੋਜੀ ਵਿਭਾਗ ਦੇ ਸੀਨੀਅਰ ਕੰਸਲਟੈਂਟ ਡਾ. ਰਾਜਨ ਸਾਹੂ ਨੇ ਕਿਹਾ ਕਿ ਛਾਤੀ ਦਾ ਕੈਂਸਰ ਇਕ ਇਲਾਜਯੋਗ ਬੀਮਾਰੀ ਹੈ ਅਤੇ ਜੇਕਰ ਇਸ ਬੀਮਾਰੀ ਦਾ ਛੇਤੀ ਪਤਾ ਲੱਗ ਜਾਵੇ ਤਾਂ ਆਸਾਨੀ ਨਾਲ ਮਰੀਜ਼ ਨੂੰ ਇਸ ਬੀਮਾਰੀ ਤੋਂ ਬਚਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਸਿਹਤਮੰਤ ਜੀਵਨ ਜਾਚ ਅਤੇ ਪਰਿਵਾਰ ਮੈਡੀਕਲ ਪਿਛੋਕੜ ਪ੍ਰਤੀ ਸੁਚੇਤ ਰਹਿਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਮੋਦੀ ਦੀ ਮੁੜ ਪੰਜਾਬ ਫੇਰੀ, ਕਿਸਾਨ ਪਾਉਣਗੇ ਧਮੱਚੜ! ਮੰਜੇ ’ਤੇ ਬੈਠ ਠੋਕਣਗੇ ਵਿਰੋਧੀਆਂ ਦੀ ਮੰਜੀ!

ਛਾਤੀ ਦੀ ਸੰਭਾਲ ਅਤੇ ਛਾਤੀ ਦੇ ਕੈਂਸਰ ਦੇ ਇਲਾਜ ਦੌਰਾਨ ਛਾਤੀ ਇੰਪਲਾਂਟ ਸਬੰਧੀ ਇਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਸਾਹੂ ਨੇ ਕਿਹਾ ਕਿ 14 ਫੀਸਦੀ ਭਾਰਤੀ ਔਰਤਾਂ ਛਾਤੀ ਦੇ ਕੈਂਸਰ ਤੋਂ ਪੀੜਤ ਹਨ, ਜਿਸ ਨੂੰ ਆਮ ਤੌਰ ’ਤੇ ਸਾਧਾਰਣ ਕੈਂਸਰ ਸਮਝਿਆ ਜਾਂਦਾ ਹੈ।
ਉਨਾਂ ਦੱਸਿਆ ਕਿ ਰਿਪੋਰਟ ਮੁਤਾਬਿਕ ਹਰ ਚੌਥੇ ਮਿੰਟ ਛਾਤੀ ਦੇ ਕੈਂਸਰ ਦੇ ਨਵੇਂ ਮਰੀਜ਼ ਦਾ ਪਤਾ ਲਗਦਾ ਹੈ। ਸੰਨ 2018 ਦੀ ਰਿਪੋਰਟ ਅਨੁਸਾਰ 162468 ਛਾਤੀ ਦੇ ਕੈਂਸਰ ਦੇ ਨਵੇਂ ਮਰੀਜ਼ ਸਾਹਮਣੇ ਆਏ ਸਨ, ਜਦਕਿ 87090 ਮੌਤਾਂ ਦਰਜ਼ ਕੀਤੀਆਂ ਗਈਆਂ।

ਬਾਦਲਾਂ ‘ਤੇ ਵਰ੍ਹਿਆ ਰਾਜਾ ਵੜਿੰਗ, ਕਰੂ ਸੂਚੀ ਜਾਰੀ ! ਕੀਤਾ ਸਿੱਧਾ ਚੈਲੰਜ ! D5 Channel Punjabi

ਡਾ. ਸਾਹੂ ਨੇ ਦੱਸਿਆ ਕਿ ਔਰਤਾਂ ਖੁਦ ਵੀ ਛਾਤੀ ਦੇ ਕੈਂਸਰ ਦੇ ਮੁੱਢਲੇ ਲੱਛਣਾ ਦਾ ਪਤਾ ਲੱਗਾ ਸਕਦੀਆਂ ਹਨ। ਇਸ ਸਬੰਧੀ ਜਾਗਰੂਕਤਾ ਦੀ ਲੋੜ ਹੈ। ਛਾਤੀ ਵਿਚ ਕਿਸੇ ਕਿਸਮ ਦੀ ਗਿਲਟੀ ਜਾਂ ਮਾਸ ਪੇਸ਼ੀਆਂ ਵਿਚ ਵਾਧੇ ਤੋਂ ਵੀ ਇਸ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਅਸਲ ਵਿਚ ਭਾਰਤ ਵਿਚ ਛਾਤੀ ਦੇ ਕੈਂਸਰ ਦਾ ਦੇਰੀ ਨਾਲ ਪਤਾ ਲਗਦਾ ਹੈ, ਜਿਸ ਕਾਰਨ ਮੌਤ ਦਰ ਵਿਚ ਵਾਧਾ ਹੁੰਦਾ ਹੈ। ਡਾ. ਸਾਹੂ ਨੇ ਦੱਸਿਆ ਕਿ ਅਗਿਆਨਤਾ, ਇਲਾਜ ਦਾ ਡਰ ਅਤੇ ਗਰੀਬੀ ਕੈਂਸਰ ਦਾ ਪਤਾ ਲੱਗਣ ’ਚ ਦੇਰੀ ਦਾ ਮੁੱਖ ਕਾਰਨ ਹੈ।

ਕਾਂਗਰਸ ਦੇ CM ਚਿਹਰੇ ‘ਤੇ ਫੈਸਲਾ! ਸਿੱਧੂ ਨੂੰ ਝਟਕਾ, ਪਿਆ ਘਮਾਸਾਣ!

ਡਾ. ਸਾਹੂ ਨੇ ਦੱਸਿਆ ਕਿ ਹੁਣ ਛਾਤੀ ਦੇ ਕੈਂਸਰ ਦੀ ਸਰਜਰੀ ਸਮੇਂ ਛਾਤੀ ਨੂੰ ਬਚਾਇਆ ਜਾ ਸਕਦਾ ਹੈ। ਜੇਕਰ ਕੈਂਸਰ ਕਾਰਨ ਛਾਤੀ ਕੱਢਣ ਦੀ ਨੌਬਤ ਵੀ ਆਉਂਦੀ ਹੈ, ਤਾਂ ਵੀ ਆਪਰੇਸ਼ਨ ਦੌਰਾਨ ਛਾਤੀ ਦੀ ਪੁਨਰ ਸਿਰਜਣਾ ਕੀਤੀ ਜਾ ਸਕਦੀ ਹੈ। ਉਨਾਂ ਦੱਸਿਆ ਕਿ ਛੇਤੀ ਹੀ ਮਰੀਜ਼ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਜਾਂਦਾ ਹੈ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button