ਚੰਦੂਮਾਜਰਾ ਦੇ ਭਾਣਜੇ ਨੇ ਕੀਤਾ ਬਲਾਤਕਾਰ? ਪਟਿਆਲਾ ਪੁਲਿਸ ਨੇ ਕੀਤਾ ਪਰਚਾ ਦਰਜ
ਪਟਿਆਲਾ : ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦਾ ਭਾਣਜਾ ਅਤੇ ਮਾਰਕਿੰਟ ਕਮੇਟੀ ਪਟਿਆਲਾ ਦਾ ਚੇਅਰਮੈਨ ਦੇ ਨਾਲ ਨਾਲ ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਇਸ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਮੀ ਟੂ ਦੇ ਸ਼ਿਕੰਜੇ ‘ਚ ਫਸਦਾ ਨਜ਼ਰ ਆ ਰਿਹਾ ਹੈ। ਪਟਿਆਲਾ ਦੇ ਘਨੌਰ ਹਲਕੇ ਦੀ ਰਹਿਣ ਵਾਲੀ ਇਕ ਔਰਤ ਨੇ ਹਰਵਿੰਦਰ ਹਰਪਾਲਪੁਰ ਵਿਰੁੱਧ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਜ਼ਮੀਨ ਦੇ ਇੱਕ ਮਾਮਲੇ ਵਿੱਚ ਹਰਪਾਲਪੁਰ ਨਾ ਸਿਰਫ਼ ਉਨ੍ਹਾਂ ਦੇ ਲੱਖਾਂ ਰੁਪਏ ਡਕਾਰ ਗਿਆ ਬਲਕਿ ਉਸਨੇ ਉਸ ਔਰਤ ਨਾਲ ਸਰੀਰਕ ਸਬੰਧ ਵੀ ਕਾਇਮ ਕੀਤੇ। ਪੁਲਿਸ ਨੇ ਇਸ ਸਬੰਧ ਵਿਚ ਹਰਵਿੰਦਰ ਹਰਪਾਲਪੁਰ ਵਿਰੁੱਧ ਪਰਚਾ ਦਰਜ ਕਰ ਲਿਆ ਹੈ।
Read Also ਚੰਦੂਮਾਜਰਾ ਨੇ ਭਗਵੰਤ ਮਾਨ ਦੀ ਸਭ ਦੇ ਸਾਹਮਣੇ ਕੀਤੀ ਲਾਹ ਪਾਹ
ਬੀਤੇ ਦਿਨੀਂ ਜਦੋਂ ਇੱਕ ਅਖਬਾਰ ਨੇ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਬੰਧ ਵਿਚ ‘ਮੀ ਟੂ’ ਮੁਹਿੰਮ ਤਹਿਤ ਇੱਕ ਖਬਰ ਛਾਪੀ ਕਿ ਚੰਨੀ ਵਲੋਂ ਇੱਕ ਮਹਿਲਾ ਆਈ.ਏ.ਐਸ. ਅਧਿਕਾਰੀ ਨੂੰ ਇਤਰਾਜ਼ਯੋਗ ਮੈਸੇਜ ਭੇਜਣ ਤੇ ਉਸ ਮਹਿਲਾ ਅਧਿਕਾਰੀ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਸੀ ਤਾਂ ਭਾਵੇਂ ਮੁੱਖ ਮੰਤਰੀ ਨੇ ਇਹ ਕਹਿ ਦਿੱਤਾ ਹੋਵੇ ਕਿ ਇਸ ਮਾਮਲੇ ਵਿਚ ਚੰਨੀ ਤੋਂ ਮਾਫ਼ੀ ਮੰਗਵਾ ਕੇ ਦੋਹਾਂ ਦੀ ਸੁਲਹਾ ਕਰਵਾ ਦਿੱਤੀ ਗਈ ਹੈ, ਪਰ ਇਸਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਇਸ ਨੂੰ ਇੱਕ ਮੁੱਦਾ ਬਣਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਔਰਤਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਹੈ ਪਰ ਹੁਣ ਇਸੇ ਹਿਤੈਸ਼ੀ ਪਾਰਟੀ ਦੇ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਦਾ ਆਪਣਾ ਭਾਣਜਾ ਹਰਵਿੰਦਰ ਹਰਪਾਲਪੁਰ ਨੂੰ ਵੀ ‘ਮੀ ਟੂ’ ਦੇ ਇਸ ਮੁੱਦੇ ਨੇ ਆਪਣੇ ਲਪੇਟੇ ਵਿੱਚ ਲੈ ਲਿਆ ਹੈ।
https://youtu.be/pZGUcfo84mY
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.