Breaking NewsD5 specialNewsPunjab

ਚੰਡੀਗੜ੍ਹ ਸੁਖਨਾ ਲੇਕ ਅਤੇ ਨੇੜਲੇ ਇਲਾਕਿਆਂ ‘ਚੋਂ ਮਿਲੇ ਮਰੇ ਹੋਏ ਪੰਛੀ

ਚੰਡੀਗੜ੍ਹ  :  ਬਰਡ ਫਲੂ ਦੇ ਡਰ ‘ਚ ਚੰਡੀਗੜ੍ਹ ਦੀ ਸੁਖਨਾ ਲੇਕ ਅਤੇ ਆਸਪਾਸ  ਦੇ ਇਲਾਕਿਆਂ ‘ਚੋ 4 ਮ੍ਰਿਤਕ ਪੰਛੀ ਮਿਲੇ ਹਨ।  ਚੰਡੀਗੜ੍ਹ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪਤਾ ਕਰ ਰਹੇ ਹਨ ਕਿ ਹੋਰ ਪੰਛੀ ਵੀ ਮਰੇ ਹਨ ਜਾਂ ਨਹੀਂ। ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜੋ 4 ਪੰਛੀ ਮਰੇ ਹਨ ਉਨ੍ਹਾਂ ‘ਚ 2 ਪਰਵਾਸੀ ਪੰਛੀ, ਇੱਕ ਕਬੂਤਰ ਅਤੇ ਇੱਕ ਚਿੱਟਾ ਬਗਲਾ ਹੈ।

🔴LIVE| ਸੁਪਰੀਮ ਕੋਰਟ ਦਾ ਕੇਂਦਰ ਨੂੰ ਵੱਡਾ ਝਟਕਾ! ਖੇਤੀ ਕਾਨੂੰਨ ਹੋਣਗੇ ਰੱਦ ! ਟੁੱਟੇਗੀ ਸਰਕਾਰ !

ਉਨ੍ਹਾਂ ਨੇ ਕਿਹਾ ਕਿ ਵਿਭਾਗ ਬਰਡ ਫਲੂ ਦੇ ਖਤਰੇ ਦੇ ਮੱਦੇਨਜ਼ਰ ਸੁਖਨਾ ਝੀਲ ਅਤੇ ਆਸਪਾਸ ਦੇ ਖੇਤਰਾਂ ‘ਤੇ ਕਰੀਬ ਤੋਂ ਨਜ਼ਰ ਰੱਖ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ‘ਚ ਹੁਣ ਤੱਕ ਬਰਡ ਫਲੂ ਦਾ ਕੋਈ ਮਾਮਲਾ ਨਹੀਂ ਆਇਆ ਹੈ। ਚੰਡੀਗੜ੍ਹ ਦੇ ਉਪ ਜੰਗਲ ਰੱਖਿਅਕ ਅਬਦੁਲ ਕਿਊਮ ਨੇ ਕਿਹਾ, ‘ਪੰਛੀਆਂ  ਦੇ ਨਮੂਨਿਆਂ ਨੂੰ ਜਾਂਚ ਲਈ ਆਰ.ਡੀ.ਡੀ.ਐਲ. ਜਲੰਧਰ ਭੇਜਿਆ ਗਿਆ ਹੈ।’ ਉਨ੍ਹਾਂ ਨੇ ਕਿਹਾ ਕਿ ਰਿਪੋਰਟ ਆਉਣ ‘ਚ 3 ਦਿਨ ਲੱਗ ਸਕਦੇ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button