Breaking NewsD5 specialIndiaNewsPunjab

ਚੰਡੀਗੜ੍ਹ ਸਿਹਤ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ, ਦਿੱਤੇ ਖਾਸ ਨਿਰਦੇਸ਼

ਚੰਡੀਗੜ੍ਹ : ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਚੰਡੀਗੜ੍ਹ ਸਿਹਤ ਵਿਭਾਗ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਭਾਗ ਨੇ ਨਿਰਦੇਸ਼ ਦਿੱਤੇ ਹਨ ਕਿ ਇਹ ਨਵੀਂ ਬਿਮਾਰੀ ਹੈ। ਸ਼ੁਰੂਆਤੀ ਲੱਛਣ ਜਿਵੇਂ ਤੇਜ਼ ਬੁਖਾਰ, ਖੰਘ, ਅਤੇ ਸਾਹ ਲੈਣ ‘ਚ ਮੁਸ਼ਕਿਲ ਹੋਵੇ ਤਾਂ ਤੁਰੰਤ ਜਾਂਚ ਕਰਵਾਓ। 15 ਜਨਵਰੀ ਤੋਂ ਬਾਅਦ ਚੀਨ ਤੋਂ ਪਰਤੇ ਭਾਰਤੀ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਦੇ ਜ਼ਰੂਰੀ ਟੈਸਟ ਕਰਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਵਿਭਾਗ ਨੇ ਨੈਸ਼ਨਲ ਟੋਲ ਫ੍ਰੀ ਨੰਬਰ 011 – 23978046 ਵੀ ਜਾਰੀ ਕੀਤਾ ਹੈ। ਇਸ ਨੰਬਰ ‘ਤੇ ਸਬੰਧਤ ਜਾਣਕਾਰੀ ਸ਼ੇਅਰ ਕਰ ਸਕਦੇ ਹੋ।

ਫੁਕਰੇ ਮੁੰਡੇ ਮਾਰਦੇ ਸੀ ਧੂੰਆਂ, ਪੁਲਿਸ ਨੇ ਕਰਤਾ LIVE ਇੰਜਣ | Latest News

ਟ੍ਰੈਫਿਕ ਪੁਲਿਸ ਮੁਹਿੰਮ ਚਲਾ ਕੇ ਕਰੇਗੀ ਲੋਕਾਂ ਨੂੰ ਜਾਗਰੂਕ
ਜੀਐਮਐਸਐਚ 16 ਦੇ ਡਾਇਰੈਕਟਰ ਜੀ ਦੀਵਾਨ ਨੇ ਇਸ ਨਾਲ ਸਬੰਧਤ ਯੂਟੀ ਪੁਲਿਸ ਨੂੰ ਇੱਕ ਪੱਤਰ ਵੀ ਲਿਖਿਆ ਹੈ। ਇਸ ਵਿੱਚ ਵਾਇਰਸ ਨਾਲ ਸਬੰਧਿਤ ਜਾਣਕਾਰੀ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਟ੍ਰੈਫਿਕ ਪੁਲਿਸ ਨੂੰ ਹਰ ਚੌਕ ਜਾਂ ਚੁਰਾਹੇ ‘ਤੇ ਲਾਊਡਸਪੀਕਰ ਦੇ ਮਾਧਿਅਮ ਨਾਲ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਦੇਣ ਨੂੰ ਕਿਹਾ ਹੈ ਤਾਂ ਕਿ ਲੋਕ ਜਾਗਰੂਕ ਹੋਣ ਅਤੇ ਸਾਵਧਾਨੀ ਵਰਤ ਸਕਣ। ਟ੍ਰੈਫਿਕ ਪੁਲਿਸ 03 ਮਾਰਚ ਤੋਂ ਲੈ ਕੇ 31 ਮਾਰਚ ਤੱਕ ਕਰੋਨਾ ਵਾਇਰਸ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਵੀ ਚਲਾਵੇਗੀ।

ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਤੇ ਰਾਮ ਤੀਰਥ ‘ਤੇ ਵੱਡੀ ਖ਼ਬਰ | Latest News | Punjab

ਇਹ ਹਨ ਬਚਾਅ ਦੇ ਉਪਾਅ
ਕਿਸੇ ਨੂੰ ਖੰਘ, ਜੁਕਾਮ, ਬੁਖਾਰ ਹੈ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੋ।
ਬਾਹਰ ਤੋਂ ਆਉਣ ‘ਤੇ ਤੁਰੰਤ ਸਾਬਣ ਨਾਲ ਹੱਥ ਜ਼ਰੂਰ ਧੋ ਲਵੋਂ ।
ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਓ।
ਹੱਥ ਮਿਲਾਉਣ ਦੀ ਤਾਂ ਨਮਸਤੇ ਨਾਲ ਕੰਮ ਚਲਾਓ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button