PunjabTop News

ਚੰਡੀਗੜ੍ਹ ਦੇ ਸਿੱਪੀ ਸਿੱਧੂ ਕਤਲਕਾਂਡ ‘ਚ ਮਾਂ ਦੀ CBI ਕੋਰਟ ’ਚ ਗਵਾਹੀ

11 ਸਾਲ ਪੁਰਾਣੇ ਸ਼ਹਿਰ ਦੇ ਚਰਚਿਤ ਸਿੱਪੀ ਸਿੱਧੂ ਕਤਲਕਾਂਡ ਵਿੱਚ ਬੁੱਧਵਾਰ ਨੂੰ ਸਿੱਪੀ ਦੀ ਮਾਂ ਦੀਪਿੰਦਰ ਕੌਰ ਦੀ ਗਵਾਹੀ ਹੋਈ। ਰੋਂਦਿਆਂ-ਰੋਂਦਿਆਂ ਪੀੜਤ ਮਾਂ ਨੇ ਜੱਜ ਦੀ ਧੀ ਕਲਿਆਣੀ ਸਿੰਘ ਖ਼ਿਲਾਫ਼ CBI ਕੋਰਟ ਵਿੱਚ ਖੁੱਲ੍ਹ ਕੇ ਗਵਾਹੀ ਦਿੱਤੀ। ਉਹ CBI ਨੂੰ ਦਿੱਤੇ ਆਪਣੇ ਪੁਰਾਣੇ ਬਿਆਨਾਂ ’ਤੇ ਕਾਇਮ ਰਹੀ।
ਦੀਪਿੰਦਰ ਕੌਰ ਨੇ ਆਪਣੀ ਗਵਾਹੀ ਵਿੱਚ ਕਿਹਾ ਕਿ 20 ਸਤੰਬਰ 2015 ਦੀ ਸ਼ਾਮ ਕਰੀਬ ਸਾਢੇ ਸੱਤ ਵਜੇ ਸਿੱਪੀ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਸ ਨੂੰ ਕਲਿਆਣੀ ਦਾ ਫੋਨ ਆਇਆ ਹੈ। ਉਹ ਉਸ ਨੂੰ ਸੈਕਟਰ-27 ਦੇ ਪਾਰਕ ਵਿੱਚ ਮਿਲਣ ਲਈ ਬੁਲਾ ਰਹੀ ਹੈ।
ਦੀਪਿੰਦਰ ਕੌਰ ਨੇ ਕਿਹਾ ਕਿ ਦੇਰ ਰਾਤ ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਨ੍ਹਾਂ ਨੇ ਉਸ ਨੂੰ ਫੋਨ ਕੀਤਾ, ਪਰ ਦੂਜੇ ਪਾਸੇ ਕਿਸੇ ਮਹਿਲਾ ਪੁਲਿਸ ਕਰਮਚਾਰੀ ਨੇ ਫੋਨ ਚੁੱਕਿਆ ਅਤੇ ਦੱਸਿਆ ਕਿ ਸਿਪਪੀ ਦੀ ਹੱਤਿਆ ਕਰ ਦਿੱਤੀ ਗਈ ਹੈ।
ਦੀਪਿੰਦਰ ਕੌਰ ਨੇ ਕਿਹਾ ਕਿ ਕਲਿਆਣੀ ਦਾ ਪਰਿਵਾਰ ਸਿੱਪੀ ਨਾਲ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ, ਪਰ ਉਨ੍ਹਾਂ ਨੇ ਇਹ ਰਿਸ਼ਤਾ ਠੁਕਰਾ ਦਿੱਤਾ ਸੀ। ਇੱਥੋਂ ਤੱਕ ਕਿ ਕਲਿਆਣੀ ਦੇ ਪਿਤਾ ਨੇ ਆਪਣੀ ਪੱਗ ਵੀ ਉਨ੍ਹਾਂ ਦੇ ਪੈਰਾਂ ਵਿੱਚ ਰੱਖ ਦਿੱਤੀ ਸੀ
ਦੀਪਿੰਦਰ ਕੌਰ ਨੇ ਕਿਹਾ ਕਿ ਸਿੱਪੀ ਦਾ ਆਪਣੀ ਕਿਸੇ ਮਹਿਲਾ ਦੋਸਤ ਨਾਲ ਗੱਲ ਕਰਨਾ ਕਲਿਆਣੀ ਨੂੰ ਬਿਲਕੁਲ ਪਸੰਦ ਨਹੀਂ ਸੀ। ਦੂਜੇ ਪਾਸੇ ਸਿੱਪੀ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਇਸ ਲਈ ਬਦਲੇ ਦੀ ਭਾਵਨਾ ਨਾਲ ਕਲਿਆਣੀ ਨੇ ਸ਼ੂਟਰ ਭੇਜ ਕੇ ਸਿੱਪੀ ਦੀ ਹੱਤਿਆ ਕਰਵਾ ਦਿੱਤੀ।
20 ਸਤੰਬਰ 2015 ਨੂੰ ਸੈਕਟਰ-27 ਦੇ ਪਾਰਕ ਵਿੱਚ ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਨੈਸ਼ਨਲ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਮਾਮਲੇ ਦੀ CBI ਨੇ ਕਈ ਸਾਲ ਤੱਕ ਜਾਂਚ ਕੀਤੀ। ਇਸ ਤੋਂ ਬਾਅਦ 2022 ਵਿੱਚ CBI ਨੇ ਸਿੱਪੀ ਦੀ ਦੋਸਤ ਅਤੇ ਰਿਟਾਇਰਡ ਹਾਈ ਕੋਰਟ ਜੱਜ ਦੀ ਧੀ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।
CBI ਦਾ ਦੋਸ਼ ਹੈ ਕਿ ਕਲਿਆਣੀ ਨੇ ਹੀ ਬਦਲਾ ਲੈਣ ਦੀ ਨੀਅਤ ਨਾਲ ਸਿੱਪੀ ਸਿੱਧੂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਹਾਲਾਂਕਿ, ਗ੍ਰਿਫ਼ਤਾਰੀ ਤੋਂ ਤਿੰਨ ਮਹੀਨੇ ਬਾਅਦ ਹੀ ਕਲਿਆਣੀ ਨੂੰ ਜ਼ਮਾਨਤ ਮਿਲ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button