ਚੰਡੀਗੜ੍ਹ ‘ਚ ਕੋਰੋਨਾ ਦਾ ਕੁੱਲ ਅੰਕੜਾ 200 ਤੋਂ ਪਾਰ,ਪਹਿਲੇ ਮਰੀਜ਼ ਸਮੇਤ 37 ਲੋਕ ਡਿਸਚਾਰਜ
ਚੰਡੀਗੜ੍ਹ : ਚੰਡੀਗੜ੍ਹ ‘ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 2 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਹ ਦੋਵੇਂ ਹੀ ਕੇਸ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ, ਜਿਨ੍ਹਾਂ ‘ਚ ਇੱਕ 25 ਸਾਲਾ ਅਤੇ ਦੂਜਾ 50 ਸਾਲਾ ਪੁਰਸ਼ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਸ਼ਹਿਰ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 200 ਨੂੰ ਪਾਰ ਕਰਕੇ 202 ‘ਤੇ ਪਹੁੰਚ ਗਈ ਹੈ। ਸ਼ਹਿਰ ਦੀ ਬਾਪੂਧਾਮ ਕਾਲੋਨੀ ਕੋਰੋਨਾ ਵਾਇਰਸ ਦਾ ਗੜ੍ਹ ਬਣੀ ਹੋਈ ਹੈ।
CORONA ਦੀ ਰਿਪੋਰਟਾਂ ਦਾ ਪਰਦਾਫਾਸ਼ ਕਰਨ ਲਈ SIMARJIT SINGH BAINS ਦਾ ਵੱਡਾ ਐਲਾਨ | ਆਹ ਕੰਮ ਕਰੋ ਪੈਸੇ ਵੀ ਮਿਲਣਗੇ!
ਸ਼ਹਿਰ ‘ਚ ਇਸ ਇਲਾਕੇ ‘ਚ ਸਭ ਤੋਂ ਜ਼ਿਆਦਾ ਕੇਸ ਪਾਏ ਗਏ ਹੈ, ਜਿਸ ਕਾਰਨ ਬਾਪੂਧਾਮ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤਾਂ ਉੱਥੇ ਹੀ ਬਾਪੂਧਾਮ ਕਾਲੋਨੀ ਦੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਬਾਪੂਧਾਮ ਕਾਲੋਨੀ ਦਾ ਪਹਿਲਾ ਕੋਰੋਨਾ ਮਰੀਜ਼ ਜੀ.ਐਮ.ਸੀ.ਐਚ.- 32 ਦੇ ਵਾਰਡ ਅਟੈਂਡੈਂਟ ਮੰਗਲਵਾਰ ਨੂੰ ਪੀ.ਜੀ.ਆਈ. ਤੋਂ ਠੀਕ ਹੋ ਕੇ ਡਿਸਚਾਰਜ ਹੋ ਗਿਆ। ਉਸਦੇ ਨਾਲ ਧਨਾਸ ਦੀ ਰਹਿਣ ਵਾਲੀ 60 ਸਾਲ ਦੀ ਇੱਕ ਮਹਿਲਾ ਅਤੇ ਬਾਪੂਧਾਮ ਦਾ ਹੀ ਰਹਿਣ ਵਾਲਾ 45 ਸਾਲ ਦਾ ਇੱਕ ਪੁਰਸ਼ ਡਿਸਚਾਰਜ ਹੋਇਆ ਹੈ।
BIG NEWS: Sumedh Saini ਮਾਮਲੇ ਚ ਨਵਾਂ ਮੋੜ, ਇੱਕ ਹੋਰ ਚਸ਼ਮਦੀਦ ਗਵਾਹ ਨੇ ਸੁਣਾਈ ਹੱਡਬੀਤੀ | D5 Channel Punjabi
ਉਥੇ ਹੀ ਆਯੂਰਵੈਦਿਕ ਹਸਪਤਾਲ ਸੈਕਟਰ – 46 ਤੋਂ ਮੰਗਲਵਾਰ ਨੂੰ 34 ਕੋਰੋਨਾ ਪੌਜ਼ੀਟਿਵ ਮਰੀਜ਼ ਡਿਸਚਾਰਜ ਕੀਤੇ ਗਏ ਹਨ। ਇਹ ਸਾਰੇ ਐਸਿਮਟੋਮੈਟਿਕ ਸਨ, ਜਿਨ੍ਹਾਂ ਨੂੰ ਨਵੀਂ ਡਿਸਚਾਰਜ ਪਾਲਿਸੀ ਦੇ ਤਹਿਤ ਡਿਸਚਾਰਜ ਕੀਤਾ ਗਿਆ। ਸਾਰਿਆਂ ਨੂੰ ਸੂਦ ਧਰਮਸ਼ਾਲਾ ਵਿੱਚ ਸ਼ਿਫਟ ਕੀਤਾ ਗਿਆ ਹੈ, ਜਿੱਥੇ ਇਹ ਆਪਣਾ ਕੁਆਰਨਟਾਇਨ ਪੂਰਾ ਕਰਨਗੇ। ਇਸ ਤੋਂ ਬਾਅਦ ਇਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.