Breaking NewsD5 specialNewsPunjab

ਚੰਡੀਗੜ੍ਹ ਏਅਰਪੋਰਟ ਪਹੁੰਚੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼

ਚੰਡੀਗੜ੍ਹ : ਕੋਵਿਡ – 19 ਦਾ ਮੁਕਾਬਲਾ ਕਰਨ ਲਈ ਬਹੁਤ ਉਡੀਕ ਕਰਨ ਤੋਂ ਬਾਅਦ ਟੀਕਾਕਰਣ ਅਭਿਆਨ ਦੇ ਮੱਦੇਨਜ਼ਰ ਘਰੇਲੂ ਏਅਰਲਾਈਨਾਂ ਨੇ ਮੰਗਲਵਾਰ ਤੋਂ ਦੇਸ਼ ਭਰ ਦੇ ਸ਼ਹਿਰਾਂ ‘ਚ ਵੈਕਸੀਨ ਦੀ ਖੁਰਾਕ ਪੰਹੁਚਾਉਣਾ ਸ਼ੁਰੂ ਕਰ ਦਿੱਤਾ ਹੈ। ਉਥੇ ਹੀ ਚੰਡੀਗੜ੍ਹ ਏਅਰਪੋਰਟ ‘ਤੇ ਵੀ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਕੋਰੋਨਾ ਵੈਕਸੀਨ ਦੇ 19 ਬਾਕਸ ਪੁੱਜੇ ਹਨ। ਜਿਸ ਵਿਚੋਂ 18 ਬਾਕਸ ਪੰਜਾਬ ਸਰਕਾਰ ਜਦੋਂ ਕਿ 1 ਬਾਕਸ ਚੰਡੀਗੜ੍ਹ ਪ੍ਰਸ਼ਾਸਨ ਦੇ ਹਵਾਲੇ ਕੀਤਾ ਗਿਆ ਹੈ। ਹਰ ਬਾਕਸ ‘ਚ 12000 ਕੋਰੋਨਾ ਵੈਕਸੀਨ ਹਨ।

BREAKING-ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨਾਂ ਦਾ ਮੋਦੀ ਨੂੰ ਵੱਡਾ ਝਟਕਾ

ਇਸ ਤੋਂ ਪਹਿਲਾਂ ਨਾਗਰਿਕ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕਿਹਾ, ‘‘ਨਾਗਰਿਕ ਉਡਾਨ ਖੇਤਰ ਨੇ ਇੱਕ ਅਤੇ ਮਹੱਤਵਪੂਰਣ ਮਿਸ਼ਨ ਸ਼ੁਰੂ ਕੀਤਾ ਹੈ। ਵੈਕਸੀਨ ਮੂਵਮੈਂਟ ਸ਼ੁਰੂ ਹੋ ਗਈ ਹੈ। ਸਪਾਇਸਜੈੱਟ ਅਤੇ ਗੋ ਏਅਰ ਏਅਰਲਾਈਨਜ਼ ਵੱਲੋਂ ਸੰਚਾਲਿਤ ਪਹਿਲੀਆਂ ਦੋ ਉਡਾਣਾਂ ਨੇ ਪੁਣੇ ਤੋਂ ਦਿੱਲੀ ਅਤੇ ਚੇਂਨਈ ਲਈ ਉਡ਼ਾਣ ਭਰੀ। ’’ਇੱਕ ਹੋਰ ਟਵੀਟ ‘ਚ,  ਪੁਰੀ ਨੇ ਕਿਹਾ ਕਿ ਏਅਰ ਇੰਡੀਆ, ਸਪਾਈਸਜੈੱਟ,  ਗੋਏਅਰ ਅਤੇ ਇੰਡੀਗੋ 56.5 ਲੱਖ ਖੁਰਾਕ ਦੇ ਨਾਲ ਪੁਣੇ ਤੋਂ ਦਿੱਲੀ,  ਚੇੱਨਈ, ਕੋਲਕਾਤਾ, ਗੁਵਾਹਾਟੀ, ਸ਼ਿਲਾਂਗ, ਅਹਿਮਦਾਬਾਦ, ਹੈਦਰਾਬਾਦ, ਵਿਜੈਵਾੜਾ,  ਭੁਵਨੇਸ਼ਵਰ, ਪਟਨਾ, ਬੈਂਗਲੁਰੂ, ਲਖਨਊ ਲਈ 9 ਉਡਾਣਾਂ ਸੰਚਾਲਿਤ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button