Top NewsBreaking NewsD5 specialIndiaNewsPoliticsPunjabPunjab Officials
ਚੋਣ ਸੇਵਾਵਾਂ ਨੂੰ ਸੁਚਾਰੂ ਬਣਾਉਣ ਲਈ ਚੋਣ ਕਮਿਸ਼ਨ ਵਲੋਂ ਮੋਬਾਈਲ ਟੈਕਨਾਲੋਜੀ ਦੀ ਸ਼ੁਰੂਆਤ

ਨਵੀਂ ਦਿੱਲੀ /ਚੰਡੀਗੜ੍ਹ : ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਵਲੋਂ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਚੋਣ ਸੇਵਾਵਾਂ ਨੂੰ ਸੁਚਾਰੂ ਅਤੇ ਸਰਲ ਬਣਾਉਣ ਲਈ ਵੱਖ-ਵੱਖ ਸੂਚਨਾ ਸੰਚਾਰ ਟੈਕਨਾਲੌਜੀ (ਆਈ.ਸੀ.ਟੀ.) ਨਾਲ ਸਬੰਧਤ ਉਪਰਾਲੇ ਕੀਤੇ ਗਏ ਹਨ। ਦੇਸ਼ ਦੇ ਨਾਗਰਿਕਾਂ ਨੂੰ ਚੋਣ ਰੁਝੇਵਿਆਂ ਵਿਚ ਵੱਧ ਤੋਂ ਵੱਧ ਸ਼ਾਮਲ ਹੋਣ ਦੇ ਸਮਰੱਥ ਬਣਾਉਣ ਲਈ ਵਿਕਸਤ ਕੀਤੀਆਂ ਮੋਬਾਈਲ ਐਪਲੀਕੇਸ਼ਨਾਂ ਬਾਰੇ ਜਾਗਰੂਕ ਕਰਨ ਲਈ ਦੇਸ਼ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਕੱਲ ਇਕ ਵੀਡੀਓ ਕਾਨਫਰੰਸ ਕੀਤੀ ਗਈ। ਈ.ਸੀ.ਆਈ. ਵਲੋਂ ਵੋਟਰ ਹੈਲਪਲਾਈਨ ਐਪ ਨਾਮੀ ਇਕ ਬੇਮਿਸਾਲ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ, ਜਿਸ ਨਾਲ ਉਪਭੋਗਤਾ ਚੋਣ ਸੇਵਾਵਾਂ ਲਈ ਬਿਨੈ ਕਰਨ ਤੋਂ ਇਲਾਵਾ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਨਾਗਰਿਕ ਆਪਣੀ ਰੁਚੀ ਆਨੁਸਾਰ ਐਪ ਦੀ ਵਰਤੋਂ ਕਰ ਸਕਦੇ ਹਨ ਅਤੇ ਵਧੇਰੇ ਦਿਲਚਸਪ ਢੰਗ ਨਾਲ ਚੋਣ ਪ੍ਰਕਿਰਿਆ ਬਾਰੇ ਜਾਣ ਸਕਦੇ ਹਨ।
ਵਿਸ਼ੇਸ਼ਤਾਵਾਂ:
• ਵੇਰਵਿਆਂ ਰਾਹੀਂ ਜਾਂ ਈਪੀਆਈਸੀ ਨੰਬਰ ਦੀ ਵਰਤੋਂ ਕਰਕੇ ਚੋਣ ਸਬੰਧੀ ਜਾਣਕਾਰੀ ਹਾਸਲ ਕਰਨਾ
• ਨਵੀਂ ਵੋਟਰ ਰਜਿਸਟ੍ਰੇਸ਼ਨ ਲਈ ਵੋਟ ਪਾਉਣ ਲਈ ਰਜਿਸਟਰ ਕਰਨਾ
• ਨਵੇਂ ਵੋਟਰ ਸ਼ਨਾਖਤੀ ਕਾਰਡ / ਏਸੀ ਤੋਂ ਤਬਦੀਲ ਹੋਣ ਲਈ ਅਪਲਾਈ ਕਰਨਾ, ਵਿਧਾਨ ਸਭਾ ਅੰਦਰ ਕ੍ਰਮ ਪਰਿਵਰਤਨ, ਵੋਟਰ ਸੂਚੀ ਵਿੱਚ ਹਟਾਉਣਾ / ਇਤਰਾਜ਼, ਵੋਟਰ ਸੂਚੀ ਵਿੱਚ ਦਾਖਲਾ ਠੀਕ ਕਰਨਾ, ਵਿਦੇਸ਼ੀ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ ਆਨਲਾਈਨ ਅਪਲਾਈ ਕਰਨਾ।
• ਸ਼ਿਕਾਇਤ ਦਰਜ ਕਰਵਾਉਣ ਦਾ ਵਿਕਲਪ
• ਉਮੀਦਵਾਰਾਂ ਅਤੇ ਹਲਫਨਾਮੇ ਬਾਰੇ ਵੇਰਵੇ
• ਐਪ ਵਿੱਚ ਚੋਣ ਨਤੀਜੇ ਵੀ ਦਰਸਾਏ ਜਾਣਗੇ
ਵੋਟਰ ਹੈਲਪਲਾਈਨ ਐਪ ਕਿਵੇਂ ਡਾਊਨਲੋਡ ਕੀਤੀ ਜਾਵੇ?
• ਐਂਡਰਾਇਡ (ਗੂਗਲ ਪਲੇ ਸਟੋਰ)
• ਆਈਓਐਸ (ਐਪਲ ਐਪ ਸਟੋਰ)
ਚੋਣ ਕਮਿਸ਼ਨ ਨੇ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਲਈ ‘ਗਰੁੜ’ ਐਪ ਸ਼ੁਰੂ ਕੀਤੀ ਹੈ। ਗਰੁੜ ਐਪ ਪੋਲਿੰਗ ਸਟੇਸ਼ਨਾਂ, ਪੀਐਸ ਸਹੂਲਤਾਂ, ਚੈੱਕਲਿਸਟ ਅਤੇ ਬੂਥ ਐਪ ਵਿਸ਼ੇਸ਼ਤਾਵਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਤਿਆਰ ਕੀਤੀ ਗਈ ਹੈ। ਬੀ.ਐੱਲ.ਓ. ਵਿਚ ਡਾਟਾ ਜੋੜਨ ਜਾਂ ਅਪਡੇਟ ਕਰਨ ਦੀ ਸਹੂਲਤ ਹੈ ਅਤੇ ਇਸ ਦੇ ਨਾਲ ਹੀ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰਨ ਅਤੇ ਵਿਸ਼ੇਸ਼ ਥਾਵਾਂ ਤੋਂ ਨੇੜਲੇ ਬੱਸ ਸਟੈਂਡ / ਪੁਲਿਸ ਸਟੇਸ਼ਨ / ਫਾਇਰ ਸਟੇਸ਼ਨ / ਫੀਊਲ ਪੰਪ ਡਾਟਾ / ਹਸਪਤਾਲਾਂ / ਪਾਰਕਿੰਗ ਖੇਤਰ ਲਈ ਨਿਸ਼ਾਨਦੇਹੀ ਕਰਨ ਦੀ ਸੁਵਿਧਾ ਉਪਲਬਧ ਹੈ। । ਗਰੁੜ ਐਪ ਦੀ ਇਕ ਹੋਰ ਮਹੱਤਵਪੂਰਣ ਵਿਸ਼ੇਸ਼ਤਾ ਇਹ ਹੈ ਕਿ ਇਕ ਬੀਐਲਓ ਇਕ ਪੋਲਿੰਗ ਬੂਥ ‘ਤੇ ਉਪਲਬਧ ਪ੍ਰਮਾਣਿਤ ਘੱਟੋ-ਘੱਟ ਸਹੂਲਤਾਂ (ਏ.ਐੱਮ.ਐੱਫ.) ਦੀ ਤਸਦੀਕ ਕਰ ਸਕਦੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.