Breaking NewsD5 specialNewsPoliticsPunjab

ਚੋਣ ਲੜ੍ਹਣ ਤੋਂ ਪਰਮਿੰਦਰ ਢੀਂਡਸੇ ਦੀ ਪ੍ਰਧਾਨ ਸੁਖਬੀਰ ਬਾਦਲ ਨੂੰ ਕੋਰੀ ਨਾਂਹ (ਵੀਡੀਓ)

ਸੰਗਰੂਰ : ਲੋਕ ਸਭਾ ਚੋਣਾਂ ਨੂੰ ਲੈ ਸੰਗਰੂਰ ਦੀ ਸੀਟ ਨੂੰ ਸਭ ਤੋਂ ਚਣੌਤੀਪੂਰਨ ਮੰਨਿਆ ਜਾਂਦਾ ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਉਸ ਟੀਮ ਤੇ ਆਪਣੀ ਦਾਅਵੇਦਾਰੀ ਠੋਕ ਚੁੱਕੇ ਹਨ ਤੇ ਪਿਛਲੀ ਵਾਰ ਵੀ ਆਪਣੀ ਜਿੱਤ ਦੇ ਝੰਡੇ ਭਗਵੰਤ ਮਾਨ ਵਲੋਂ ਗੱਡੇ ਗਏ ਪਰ ਹੁਣ ਇਸ ਸੀਟ ਤੇ ਨਾ ਕੋਈ ਕਾਂਗਰਸ ਨੂੰ ਉਮੀਦਵਾਰ ਲੱਭ ਰਿਹਾ ਤੇ ਨਾ ਹੀ ਅਕਾਲੀ ਦਲ ਨੂੰ। ਇਸ ਬਾਰੇ ਅੱਜ ਜਦੋਂ ਅਕਾਲੀ ਦਲ ਦੇ ਸੰਗਰੂਰ ਤੋਂ ਗੜ੍ਹ ਮੰਨੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਤਾਂ ਇਹ ਚੋਣ ਨਹੀਂ ਲੜ੍ਹਣਗੇ ਪਰ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਬਾਰੇ ਉਹ ਕੁਝ ਨਹੀਂ ਕਹਿ ਸਕਦੇ।

Read Also ਘੁਬਾਇਆ ਬਣਿਆ ਕਾਂਗਰਸ ਦਾ ‘ਸ਼ੇਰ’, ਮਾਰੀ ਸੁਖਬੀਰ ਬਾਦਲ ਨੂੰ ਦਿਹਾੜ੍ਹ |

ਉਨ੍ਹਾਂ ਦੇ ਗੋਲਮੋਲ ਜਵਾਬ ਨੇ ਇਹ ਤਾਂ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸੰਗਰੂਰ ਤੋਂ ਅਕਾਲੀ ਦਲ ਪਾਸੋਂ ਪਰਮਿੰਦਰ ਸੀਟ ਲੜ੍ਹ ਸਕਦੇ ਹਨ। ਵੱਡੇ ਢੀਂਡਸਾ ਦੇ ਇਸ ਜਵਾਬ ਤੋਂ ਬਾਅਦ ਡੀ 5 ਚੈਨਲ ਪੰਜਾਬੀ ਵਲੋਂ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸਲ ‘ਚ ਪਰਮਿੰਦਰ ਢੀਂਡਸਾ ਹੀ ਸੀਟ ਲੜ੍ਹਣਗੇ ਜਾਂ ਫੇਰ ਕੋਈ ਹੋਰ ਉਮੀਦਵਾਰ ਇਸ ਮੈਦਾਨ ‘ਚ ਉਤਰਦੈ। ਇਸ ਬਾਰੇ ਗੱਲ ਸਪੱਸ਼ਟ ਕਰਨ ਲਈ ਸਾਡੇ ਪੱਤਰਕਾਰ ਕਾਸਿਫ ਫਾਰੂਕੀ ਵਲੋਂ ਜਦੋਂ ਪਰਮਿੰਦਰ ਢੀਂਡਸਾ ਨਾਲ ਫੋਨ ਤੇ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਵੋ।

ਭਗਵੰਤ ਮਾਨ ਵਲੋਂ ਪੂਰੇ ਹਲਕਿਆਂ ‘ਚ ਆਪਣੇ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਤੇ ਲਗਾਤਾਰ ਆਪਣਾ ਪ੍ਰਚਾਰ ਕੀਤਾ ਜਾ ਰਿਹਾ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਅਗਲੇ ਕੁਝ ਦਿਨਾਂ ‘ਚ ਸੰਗਰੂਰ ਹਲਕੇ ਦਾ ਦੌਰਾ ਕੀਤਾ ਜਾਣਾ ਹੈ ਕਿਹਾ ਜਾ ਰਿਹਾ ਕਿ ਉਸ ਸਮੇਂ ਸੁਖਬੀਰ ਬਾਦਲ ਉਮੀਦਵਾਰ ਦਾ ਐਲਾਨ ਕਰ ਸਕਦੇ ਹਨ। ਉੱਧਰ ਕਾਂਗਰਸ ਵਲੋਂ ਵੀ ਕੇਵਲ ਸਿੰਘ ਢਿੱਲੋਂ ਤੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਇਸ ਸੀਟ ਦੇ ਉਮੀਦਵਾਰ ਹੋਣ ਦੇ ਚਰਚੇ ਚੱਲ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button