
ਇੰਡੀਅਨ ਪ੍ਰੀਮੀਅਰ ਲੀਗ (IPL) 2026 ਵਿੱਚ ਲਗਾਤਾਰ ਦੋ ਜਿੱਤਾਂ ਦਰਜ ਕਰਕੇ ਵਾਪਸੀ ਦੀ ਰਾਹ ‘ਤੇ ਦਿਖ ਰਹੀ ਚੇਨਈ ਸੁਪਰ ਕਿੰਗਜ਼ (CSK) ਨੂੰ ਇੱਕ ਵਾਰ ਫਿਰ ਹਾਰ ਦਾ ਸਵਾਦ ਚੱਖਣਾ ਪਿਆ ਹੈ। ਈਸ਼ਾਨ ਕਿਸ਼ਨ ਦੀ ਕਪਤਾਨੀ ਹੇਠ ਸਨਰਾਈਜ਼ਰਜ਼ ਹੈਦਰਾਬਾਦ (SRH) ਨੇ ਇੱਕ ਵਾਰ ਫਿਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੇਨਈ ਨੂੰ ਇੱਕ ਨਜ਼ਦੀਕੀ ਮੁਕਾਬਲੇ ਵਿੱਚ 10 ਦੌੜਾਂ ਨਾਲ ਹਰਾ ਦਿੱਤਾ।ਹੈਦਰਾਬਾਦ ਦੇ ਘਰੇਲੂ ਮੈਦਾਨ ‘ਤੇ ਖੇਡੇ ਗਏ ਇਸ ਮੈਚ ਵਿੱਚ ਅਭਿਸ਼ੇਕ ਸ਼ਰਮਾ ਅਤੇ ਹੇਨਰਿਕ ਕਲਾਸਨ ਦੇ ਅਰਧ ਸੈਂਕੜਿਆਂ ਦੀ ਬਦੌਲਤ ਸਨਰਾਈਜ਼ਰਜ਼ ਨੇ 194 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਸੀ। ਇਸ ਦੇ ਜਵਾਬ ਵਿੱਚ ਈਸ਼ਾਨ ਮਲਿੰਗਾ ਅਤੇ ਨਿਤੀਸ਼ ਕੁਮਾਰ ਰੈੱਡੀ ਦੀ ਘਾਤਕ ਗੇਂਦਬਾਜ਼ੀ ਅੱਗੇ ਚੇਨਈ ਦੀ ਬੈਟਿੰਗ ਲੜਖੜਾ ਗਈ ਅਤੇ ਟੀਮ 184 ਦੌੜਾਂ ‘ਤੇ ਹੀ ਰੁਕ ਗਈ। ਇਸ ਜਿੱਤ ਨਾਲ ਸਨਰਾਈਜ਼ਰਜ਼ ਨੇ ਸੀਜ਼ਨ ਵਿੱਚ ਆਪਣੀ ਤੀਜੀ ਜਿੱਤ ਦਰਜ ਕਰ ਲਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




