Breaking NewsD5 specialNewsPoliticsPunjab

ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਦਫ਼ਤਰ ਦਾ ਮੁੜ ਸੰਭਾਲਿਆ ਕੰਮਕਾਜ

ਚੰਡੀਗੜ੍ਹ : ਕਰੀਬ ਇੱਕ ਸਾਲ ਤੋਂ ਬਾਅਦ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਅੱਜ ਮੁੜ ਦਫ਼ਤਰ ਜੁਆਇੰਨ ਕਰ ਲਿਆ ਹੈ। ਸੁਰੇਸ਼ ਕੁਮਾਰ ਨੇ ਆਖਰੀ ਵਾਰ ਸਤੰਬਰ 2019 ‘ਚ ਦਫ਼ਤਰ ‘ਚ ਕੰਮ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਆਪਣੇ ਘਰ ਜਾਂ ਪੰਜਾਬ ਭਵਨ ਤੋਂ ਹੀ ਕੰਮ ਕਰ ਰਹੇ ਸਨ। ਕਾਬਿਲੇਗ਼ੌਰ ਹੈ ਕਿ ਤਿੰਨ ਦਿਨ ਪਹਿਲਾਂ ਹੀ ਮੁੱਖ ਮੰਤਰੀ ਨੇ ਉਨ੍ਹਾਂ ਵੱਲੋਂ ਦਿੱਤੇ ਗਏ ਤਿੰਨ ਅਸਤੀਫ਼ੇ ਰੱਦ ਕਰ ਦਿੱਤੇ ਸਨ ਤੇ ਉਨ੍ਹਾਂ ਨੂੰ ਦਫ਼ਤਰ ਜੁਆਇੰਨ ਕਰਨ ਲਈ ਕਿਹਾ ਸੀ। 15 ਸਤੰਬਰ ਤੋਂ ਬਾਅਦ ਸੁਰੇਸ਼ ਕੁਮਾਰ ਦਫ਼ਤਰ ਨਹੀਂ ਆਏ।

ਆਹ ਬਾਬਾ ਰਾਮ ਰਹੀਮ ਦਾ ਦੂਜਾ ਰੂਪ ਆ!

ਦੱਸ ਦਈਏ ਕਿ ਇਸ 20 ਜੁਲਾਈ ਨੂੰ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ ਅਤੇ ਆਪਣੇ ਕਰਮਚਾਰੀਆਂ ਨੂੰ ਪੰਜਾਬ ਭਵਨ ਸਥਿਤ ਆਪਣੇ ਦਫ਼ਤਰ ਤੋਂ ਘਰ ਭੇਜ ਦਿੱਤਾ ਸੀ। ਫਿਰ 21 ਜੁਲਾਈ ਨੂੰ ਉਨ੍ਹਾਂ ਨੇ ਆਪਣੇ ਆਧਿਕਾਰਿਕ ਵਾਹਨ ਵਾਪਸ ਕਰ ਦਿੱਤੇ। ਹਾਲਾਂਕਿ ਇਸ ਤੋਂ ਬਾਅਦ ਮੁੱਖਮੰਤਰੀ ਕੈਪਟਨ ਅਮਰਿੰਦਰ ਨੇ 22 ਜੁਲਾਈ ਨੂੰ ਉਨ੍ਹਾਂ ਨੂੰ ਆਪਣੇ ਨਿਵਾਸ ‘ਤੇ ਸੱਦਿਆ ਕੇ ਉਨ੍ਹਾਂ ਨੂੰ ਅਸਤੀਫਾ ਨਾ ਦੇਣ ਅਤੇ ਸੀਪੀਐਸ ਦੇ ਰੂਪ ‘ਚ ਕੰਮ ਨੂੰ ਜਾਰੀ ਰੱਖਣ ਲਈ ਰਾਜੀ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button