NewsBreaking NewsD5 specialIndiaInternationalPolitics

‘ਚੀਨ ਸਰਹੱਦ ਵਿਵਾਦ ‘ਤੇ PM ਮੋਦੀ ਚੰਗੇ ਮੂਡ ‘ਚ ਨਹੀਂ’ : ਟਰੰਪ

ਵਾਸ਼ਿੰਗਟਨ : ਭਾਰਤ – ਚੀਨ ਸਰਹੱਦ ਵਿਵਾਦ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿ ਭਾਰਤ ਅਤੇ ਚੀਨ ਦੇ ‘ਚ ਬਹੁਤ ਵੱਡਾ ਵਿਵਾਦ ਹੈ। ਦੋਵਾਂ ਦੇਸ਼ਾਂ ਦੇ ਕੋਲ ਵੱਡੀ ਆਬਾਦੀ ਅਤੇ ਤਾਕਤਵਰ ਸੈਨਾ ਵੀ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕੀਤੀ। ਚੀਨ ਦੇ ਨਾਲ ਜੋ ਕੁੱਝ ਚੱਲ ਰਿਹਾ ਹੈ, ਉਹਨੂੰ ਲੈ ਕੇ ਉਹ ਚੰਗੇ ਮੂਡ ‘ਚ ਨਹੀਂ ਹਨ। ਮੌਜੂਦਾ ਹਾਲਤ ਨੂੰ ਲੈ ਕੇ ਦੋਵੇਂ ਦੇਸ਼ ਖੁਸ਼ ਨਹੀਂ ਹਨ। ਟਰੰਪ ਨੇ ਵ੍ਹਾਈਟ ਹਾਊਸ ਸਥਿਤ ਓਵਲ ਆਫਸ ਵਿਚ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ।

MLA ਹੋਵੇ ਤਾਂ ਐਹੋ ਜਿਹਾ, ਲੋਕਾਂ ‘ਤੇ ਬਣੀ ਮੁਸੀਬਤ ਤਾਂ ਖੁਦ ਨਾਲੇ ‘ਚ ਵੜ ਕੀਤੀ ਸਫਾਈ, ਦੇਖੋ ਵੀਡੀਓ !

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ-ਚੀਨ ਵਿਚਕਾਰ ਇਕ ਵੱਡਾ ਟਕਰਾਅ ਚੱਲ ਰਿਹਾ ਹੈ। ਟਰੰਪ ਨੇ ਕਿਹਾ,” ਮੈਂ ਪੀ. ਐੱਮ. ਮੋਦੀ ਨੂੰ ਬਹੁਤ ਪਸੰਦ ਕਰਦਾ ਹਾਂ। ਉਹ ਇਕ ਮਹਾਨ ਜੈਂਟਲਮੈਨ ਹਨ ਪਰ ਭਾਰਤ-ਚੀਨ ਵਿਚ ਵੱਡਾ ਵਿਵਾਦ ਹੈ। ਦੋਹਾਂ ਦੇਸ਼ਾਂ ਦੀ 1.4 ਅਰਬ ਆਬਾਦੀ ਹੈ ਤੇ ਦੋਹਾਂ ਦੇਸ਼ਾਂ ਕੋਲ ਤਾਕਤਵਰ ਫੌਜ ਹੈ। ਭਾਰਤ ਇਸ ਵਿਵਾਦ ਨੂੰ ਲੈ ਕੇ ਖੁਸ਼ ਨਹੀਂ ਹੈ ਤੇ ਹੋ ਸਕਦਾ ਹੈ ਕਿ ਚੀਨ ਵੀ ਖੁਸ਼ ਨਾ ਹੋਵੇ, ਜੇਕਰ ਭਾਰਤ ਚਾਹੁੰਦਾ ਹੈ ਤਾਂ ਮੈਂ ਵਿਚੋਲਗੀ ਲਈ ਤਿਆਰ ਹਾਂ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button