china

ਚੀਨ ਨੇ ਕਰਤਾ ਖੜ੍ਹਾ ਦੁਨੀਆਂ ਦਾ ਸਭ ਤੋਂ ਵੱਡਾ 5ਜੀ ਨੈੱਟਵਰਕ

ਚੀਨ ਦੀ ਤਿੰਨ ਸਰਕਾਰੀ ਵਾਇਰਲੈੱਸ ਕੰਪਨੀਆਂ ਨੇ ਵੀਰਵਾਰ ਨੂੰ ਦੇਸ਼ ਦੇ 50 ਸ਼ਹਿਰਾਂ ‘ਚ 5ਜੀ ਫੋਨ ਸਰਵਿਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੇਵਾ ਲਈ ਕੀਮਤ 18 ਡਾਲਰ (1260) ਪ੍ਰਤੀ ਮਹੀਨਾ ਰੱਖੀ ਹੈ। ਇਹ ਦੇਸ਼ ਦੇ ਟੈਕਨਾਲੋਜੀ ਪਾਵਰ ਬਣਨ ਦੀ ਦਿਸ਼ਾ ‘ਚ ਇਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ, ਖਾਸ ਤੌਰ ‘ਤੇ ਉਦੋਂ ਜਦੋਂਕਿ ਅਮਰੀਕਾ ਦੇ ਨਾਲ ਵਪਾਰ ਯੁੱਧ ਨੂੰ ਲੈ ਕੇ ਇਸ ਬੰਦ ਰੱਖਿਆ ਗਿਆ ਸੀ। ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਚਾਈਨਾ ਮੋਬਾਈਲ ਲਿਮਟਿਡ ਨੇ ਬੀਜਿੰਗ, ਸ਼ੰਘਾਈ ਤੇ ਸ਼ੇਨਜੇਨ ਸਮੇਤ 50 ਵੱਡੇ ਸ਼ਹਿਰਾਂ ‘ਚ ਇਸ ਸੇਵਾ ਨੂੰ ਸ਼ੁਰੂ ਕਰ ਦਿੱਤਾ ਹੈ। ਆਪ੍ਰੇਟਰਾਂ ਨੇ ਅਗਲੇ ਸਾਲ ਨੈੱਟਵਰਕ ਸ਼ੁਰੂ ਕਰਨ ਦੀ ਯੋਜਨਾ ਬਣਾਈ ਸੀ ਪਰ ਚੀਨ ਦੀ 5ਜੀ ਉਪਕਰਨ ਸਪਾਈਕਾਰਟ ਤੇ ਟੈਕਨਾਲੋਜੀ ਦੀ ਦਿੱਗਜ਼ ਕੰਪਨੀ ਹੁਆਵੇਈ ਟੈਕਾਨਾਲੋਜੀ ਦੇ ਅਮਰੀਕਾ ‘ਚ ਬਾਈਕਾਟ ਕੀਤੇ ਜਾਣ ਦੇ ਬਾਅਦ ਇਨ੍ਹਾਂ ਕੰਪਨੀਆਂ ਨੇ ਚੀਨ ‘ਚ ਇਸ ਨੂੰ ਜਲਦੀ ਪੇਸ਼ ਕਰ ਦਿੱਤਾ। ਅਮਰੀਕਾ ‘ਚ ਹੁਆਵੇਈ ਦੇ ਉਪਕਰਨਾਂ ਦਾ ਇਸਤੇਮਾਲ ਕੀਤੇ ਬਿਨਾਂ ਆਪ੍ਰੇਟਰਾਂ ਨੇ 5ਜੀ ਸਰਵਿਸ ਨੂੰ ਕੁਝ ਸ਼ਹਿਰਾਂ ਦੇ ਕੁਝ ਹਿੱਸਿਆਂ ‘ਚ ਸ਼ੁਰੂ ਕਰ ਦਿੱਤਾ ਹੈ। ਉਥੇ ਦੱਖਣ ਕੋਰੀਆ ਨੇ ਅਪ੍ਰੈਲ ‘ਚ ਇਸ ਦੇ ਸੰਸਕਰਨ ਦੀ ਸ਼ੁਰੂਆਤ ਕੀਤੀ ਸੀ ਪਰ ਆਪਣੀ ਵਿਸ਼ਾਲ ਆਬਾਦੀ ਤੇ ਕੰਪਨੀਆਂ ਵੱਲੋਂ ਕੀਤੇ ਗਏ ਨਿਵੇਸ਼ ਦੇ ਬਲ ‘ਤੇ ਚੀਨ ਸਭ ਤੋਂ ਤੇਜ਼ੀ ਨਾਲ 5ਜੀ ਸੇਵਾ ਦਾ ਇਸਤੇਮਾਲ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਬਣ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Back to top button