Breaking NewsInternationalNews

ਚੀਨ ਦੇ ਕੈਮੀਕਲ ਪਲਾਂਟ ‘ਚ ਧਮਾਕਾ, 22 ਮੌਤਾਂ, ਕਈ ਜਖ਼ਮੀ

ਬੀਜਿੰਗ : ਉੱਤਰੀ ਚੀਨ ਦੀ ਇੱਕ ਕੈਮੀਕਲ ਫੈਕਟਰੀ ‘ਚ ਬੁਧਵਾਰ ਨੂੰ ਭਿਆਨਕ ਹਾਦਸਾ ਵਾਪਰ ਗਿਆ। ਹੇਬੇਈ ਸੂਬੇ ਦੇ ਇਕ ਕੈਮੀਕਲ ਪਲਾਂਟ ‘ਚ ਭਿਆਨਕ ਧਮਾਕਾ ਹੋਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਜਦਕਿ ਹੋਰ 22 ਜ਼ਖਮੀ ਹੋ ਗਏ। ਬੁੱਧਵਾਰ ਤੜਕੇ ਹੋਏ ਇਸ ਧਮਾਕੇ ਕਾਰਨ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਇਨ੍ਹਾਂ ‘ਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Read Also ਮੌੜ ਮੰਡੀ ਬੰਬ ਧਮਾਕੇ ਬਾਰੇ ਖਹਿਰਾ ਨੇ ਕੀਤਾ ਹੋਰ ਧਮਾਕਾ

ਝਾਂਗਿਆਕੋਊ ਸ਼ਹਿਰ ਦੇ ਸਰਕਾਰੀ ਸੂਤਰਾਂ ਮੁਤਾਬਕ ਇਹ ਧਮਾਕਾ ਹੇਬੇਈ ਸ਼ੇਂਘੁਆ ਕੈਮੀਕਲ ਉਦਯੋਗ ਕੰਪਨੀ ਲਿਮਿਟਡ ਦੇ ਨੇੜੇ ਹੋਇਆ। ਧਮਾਕੇ ਕਾਰਨ ਅੱਗ ਦੀ ਲਪੇਟ ‘ਚ 38 ਟਰੱਕ ਅਤੇ 12 ਹੋਰ ਵਾਹਨ ਸੜ ਕੇ ਸਵਾਹ ਹੋ ਗਏ। ਧਮਾਕਾ ਇੰਨਾ ਭਿਆਨਕ ਸੀ ਜਿਸ ‘ਚ ਟਰੱਕਾਂ ਦਾ ਮਲਬਾ ਸੜ੍ਹਕ ‘ਤੇ ਚਾਰੇ ਪਾਸੇ ਖਿਲਰ ਗਿਆ। ਹਾਲਾਂਕਿ ਹਾਲੇ ਇਸ ਹਾਦਸੇ ਦੀ ਵਜ੍ਹਾ ਦਾ ਪਤਾ ਨਹੀਂ ਲਗ ਸਕਿਆ ਹੈ, ਘਟਨਾ ਸਥਾਨ ‘ਤੇ ਜਾਂਚ ਅਤੇ ਬਚਾਅ ਕਾਰਜ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button